ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੨੨ ) ਵਿੱਚ ਵਸਦੀ ਜੇ ਇਸ ਤੈਂ ਨੂੰ ਦਗਾ ਦੇਣਾਈ। ਅਰ ਹਿੱਕ ਗੁਆਢਣ ਤੇਰੇ ਭਲੇ ਵਿਚ ਜਾਪਦੀ ਏ ਹੁਣ ਤੇਰੇ ਮੂਲੇ ਛੇਤੀ ਹੀ ਵਿਆਹੇ ਜਾਣਾ ਏ। ਤੁਧ ਜਿਸ ਨਾਲ ਨੇਕੀ ਕੀਤੀ ਤੈਂ ਨੂੰ ਉਸ ਥਾਂ ਕੁਝ ਨਫਾ ਨਹੀਂ ਹੋਇਆ। ਮੇਰੀ ਪਤਰੀ ਆਖਦੀ ਜੇ ਕਿ ਥੁਹੜਾ ਜੇਹਾ ਤੇਲ ਤੇ ਤਨ ਦਾ ਕੱਪੜਾ ਅਤੇ ਕੁਝ ਚਾਂਦੀ ਆਪਣੇ ਸਿਰ ਨਾਲ ਛੁਆਕੇ ਐਸ ਵੇਲੇ ਪਾਂਡੇ ਨੂੰ ਦਿਹ ਤਾਂ ਸਭੋ ਦਲਿਦਰ ਦੂਰ ਹੋ ਜਾਣਗੇ । ਉਸ ਤ੍ਰੀਮਤ ਝੱਟ ਸਭ ਕੁਛ ਦੇ ਦਿੱਤਾ ਅਤੇ ਹੋਰਨਾ ਗੁਆਂਢਣਾਂ ਨੂੰ ਸੱਦਕੇ ਆਖਿਆ ਅੜੀਓ ਪਾਂਡਾ ਵਡਾ ਸੱਚਾ ਤੇ ਇਸ ਦੀ ਪੱਤਰੀ ਬਹੁਤ ਸੱਚੀਆਂ ਖਬਰਾਂ ਦੇਂਦੀ ਜੇ ਮੇਰੇ ਸਭ ਪਤੇ ਇਸ ਤੁਰਤ ਫੁਰਤ ਲਾ ਦਿੱਤੇ ਤੁਸਾਂ ਬੀ ਕੁਝ ਪੁੱਛ ਲਓ ॥ ਕਿਸੇ ਆਖਿਆ ਭਾਈ ਵੇਖਖਾਂ ਮੇਰੀ ਸੱਸ ਮੇਰੇ ਨਾਲ ਰਾਜੀ ਕਦੋਂ ਹੁੰਦੀ ਏ ? ਕਿਸੇ ਪੁੱਛਿਆ ਮੇਰੇ ਭਿਰਾਉ ਦੀ ਕੁੜਮਾਈ ਕਦੋਂ ਹੋਏਗੀ? ਕਿਸੇ ਆਖਿਆ ਪਾਂਡਾ ਮੇਰੇ ਲੇਖ ਵਿੱਚ ਕੁਝ ਧਨ ਬੀ ਹੈਂ ਕੇ ਨਹੀਂ ? ਕੋਈ ਬੋਲੀ ਭਲਾ ਵੇਖਖਾਂ ਮੇਰੇ ਛੱਬੂ ਦੇ ਨਾਲ਼ ਕਦੀ ਹੋਰ ਭਿਰਾਉ ਬੀ ਰਲੂਗੁ ਕੇ ਨਹੀਂ ?

ਪਾਂਡੇ ਐਧਰ ਉੱਧਰ ਦੀਆਂ ਗਲਾਂ ਬਣਾਕੇ ਕਿਸੇ ਦਾ ਛੱਲਾ ਅਤੇ ਕਿਸੇ ਦੀ ਛਾਪ ਅਤੇ ਕਿਸੇ ਦੇ ਕੰਨ ਦੀ ਵਾਲੀ ਤੇ ਕਿਸੇ ਦੀ ਚਾਦਰ ਅਤੇ ਕਿਸੇ ਦੇ ਗਲ ਦੀ ਕੁੜਤੀ ਉਤਾਰਕੇ ਆਪਣਾ ਰਸਤਾ ਫੜਿਆ॥

ਜਾਂ ਰਾਤ ਦਾ ਵੇਲਾ ਹੋਇਆ ਤਾਂ ਉਸ ਗਲੀ ਵਿੱਚ ਮੋਤੀ ਪਾਂਧੇ ਦਾ ਨੀਂਗਰ ਮਾਤਾ ਤੁੱਸਕੇ ਮਰ ਗਿਆ। ਤੜਕੇ ਉਠਕੇ ਉਸ ਗਲੀ ਵਿੱਚ ਕਿਸੇ ਚੁਲੇ ਅੱਗ ਨਾ ਪਾਈ ਅਤੇ ਸਭ ਤ੍ਰੀਮਤਾਂ ਪਾਂਧੇ ਦੇ ਘਰ ਸਿਆਪੇ ਗਈਆਂ। ਪਹਿਲਾਂ ਤਾ ਸਭਨਾਂ ਨੇ ਖਲਿਆਂ ਹੋਕੇ ਪੱਟਾਂ ਅਤੇ ਸਿਰ ਨੂੰ ਪਿੱਟਕੇ ਖੜਾ ਸਿਆਪਾ ਕੀਤਾ ਫੇਰ