ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 21 ) ਕੇਹਾ ਚੁਟਾਹਲਾ ਪਾ ਛੱਡਿਆ ਈ ਚੱਕ ਕਿਸੀ ਹੋਰਸੀ ਗਲੀ ਹੁਣ ਸੌਦਾ ਜਾ ਵੇਚ ਅਜਿਹਾ ਤਾ ਕਦੀ ਕੋਈ ਨਹੀਂ ਵੇਖਿਆ ਕਿ ਜੋ ਸਾਰਾ ਦਿਨ ਡ੍ਰੀਮਤਾਂ ਵਿੱਚ ਬੈਠਾ ਰਹੇ। ਅਰ ਜਿਹੀਆਂ ਹੀ ਏਹ ਮੋਈਆਂ ਹੈਨ ਕਿ ਆਪਣਾ ਬਿਗਾਨਾ ਕੁਝ ਨਹੀਂ ਵੇਖਦੀਆਂ ਦੂੰਹ ਪਹਿਰਾਂ ਤੇ ਤੇਰੇ ਅੱਗੇ ਪਿੱਛੇ ਖਲੋਤੀਆਂ ਗੁਆਰਾਂ ਵਾਂਙੂ ਖਿੜ ਖਿੜ ਲਾ ਛੱਡੀ ਨੇ॥

ਵਣਜਾਰੇ ਆਖਿਆ ਭਲਾ ਮਾਈ ਚਲੇ ਜਾਨੇ ਹਾਂ ਹੱਥ ਧੋਕੇ ਮਗਰ ਕਿਉ ਪੈ ਗਈ ਏਂ ਅਸਾਂ ਕਿਸੇ ਦਾ ਕੁਝ ਚੁੱਕ ਖੜਿਆ ਜੇ ? ਬੁਢੀ ਆਖਿਆ ਚੁੱਕ ਖੜਿਆਂ ਦਾ ਬੱਚਾ ਅਸਾਂ ਮੱਤ ਦੀ ਗੱਲ ਆਖੀ ਔਤੜਿਆਂ ਦਾ ਅੱਗੋਂ ਗੱਲਾਂ ਮੜਾਕਦਾ ਏ ਚਲ ਦੂਰ ਹੋ ਨਹੀਂ ਤਾਂ ਹੁਣੇ ਆਪਣੇ ਪੁੱਤਰ ਨੂੰ ਸੱਦਕੇ ਮਝੀਟੀਆਂ ਪੁਟਾ ਦੇਵਾਂਗੀ। ਫੇਰ ਬੋਲੀ ਚਲੋ ਨੀ ਕੁੜੀਓ ਬਹੁਤ ਆਪਹੁਦਰੀਆਂ ਨਾ ਬਣੋ ਇਸ ਲੁਚੇ ਦਾ ਕੀ ਜਾਣਾ ਏ ਪੱਤ ਤੁਹਾਡੇ ਪੇਮਾਂ ਭਿਰਾਮਾਂ ਦੀ ਵਿਗੜੇਗੀ॥ 

ਵਣਜਾਰਾ ਤੇ ਚਲਾ ਗਿਆ ਪਰ ਹਿੱਕ ਪਾਂਡਾ ਹੱਥ ਵਿੱਚ ਪੁਰਾਣੀ ਪੱਤਰੀ ਜੇਹੀ ਫੜਕੇ ਹਿੱਕ ਦੇ ਬੂਹੇ ਆ ਖਲੋਤਾ ਅਤੇ ਬੋਲਿਆ ( ਏਹਿ ਘਰ ਤੇ ਵਡਾ ਭਾਗਵਾਨ ਜਾਪਦਾ ਈ ਅਤੇ ਏਹਿ ਜੋ ਪੌੜੀ ਪਰ ਬੈਠਾ ਚੜਦੀਵਖਾਂ ਮੂੰਹ ਕਰੀ ਭਾਗ ਬੋਲਦਾ ਜੇ ਇਹ ਇਸ ਘਰ ਦੀ ਸੁਖ ਮਨਾਉਂਦਾ ਰਹਿੰਦਾ ਨੇ)। ਉਸ ਘਰਵਾਲੀ ਝੱਟ ਉਤਰਕੇ ਆਪਣਾ ਹੱਥ ਉਸ ਦੇ ਅੱਗੇ ਚਾ ਕੀਤਾ ਅਤੇ ਪੁੱਛਿਆਸੁ ਪਾਂਡਾ ਵੇਖਖਾਂ ਮੇਰਾ ਲੇਖ ਕੇਹਾਕੁ ਜੇ । ਪਾਂਡੇ ਤਾ ਬਾਹਰਲੇ ਬੂਹੇ ਬੈਠਕੇ ਇਸ ਘਰ ਦੇ ਮੁੰਡੇ ਕੁੜੀਆਂ ਅਤੇ ਉਨਾਂ ਦੇ ਨਾਮ ਪੁੱਛ ਹੀ ਲੀਤੇ ਸਾਨ ਹੱਥ ਫੜਦਾ ਹੀ ਬੋਲਿਆ ਮੂਲੇ ਦੀ ਮਾ ਲੇਖ ਤੇ ਤੇਰਾ ਬਹੁਤ ਹੱਛਾ ਅਤੇ ਦਿਲ ਬੀ ਭੈੜਾ ਨਹੀਂ ਪਰ ਆਹਿ ਜੋ ਬਸੰਤੀ ਨਾਮੇ ਤੇਰੀ ਦਰਾਨੀ ਤੇਰੇ