ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(20) ਬੋਲੀਆਂ ਭੈਣੇ ਦਿਨ ਵੱਡਾ ਆਗਿਆ ਈ ਤੇ ਅਸਾਂ ਅਜੇ ਅੱਜ ਐਤਵਾਰ ਦੀ ਕਥਾ ਬੀ ਨਹੀਂ ਸੁਣੀ ਕਦ ਬੇਹਲੀਆਂ ਹੋਮਾਂਗੀਆਂ ਤੇ ਕਦ ਚਲਕੇ ਰੋਟੀ ਚੜਵਾਂਗੀਆਂ? ਵਿੱਚੋਂ ਹੀ ਇੱਕ ਮਿਸਰਾਣੀ ਕਥਾ ਸੁਣਾਉਣ ਲੱਗੀ ਤੇ ਥੁਹੜੇ ਚਿਰ ਪਿਛੋਂ ਇੱਕ ਤ੍ਰੀਮਤ ਬੋਲੀ ਮਿਸਰਾਣੀ ਅਸਾਂ ਪਿਛਲੇ ਐਤਵਾਰ ਆਪਣੀ ਪੁਰਭਾਣੀ ਤੇ ਕਥਾ ਸੁਣੀ ਸਾਈਂ ਉਸ ਤੇ ਛੇਤੀ ਹੀ ਨਿਵੇਰ ਦਿੱਤੀ ਸੀ ਪਰ ਤੂੰ ਵਡੀ ਜਿਲਮਿਲ ਕਰਨੀ ਏਂ । ਬੇਬੇ ਸੁਖਾਲੀ ਏਂ ਨਾ ਜਜਮਾਨਾਂ ਦੇ ਘਰ ਰਾਮ ਰੱਖੇ ਬਥੇਰੇ ਹੈਨ ਹੰਤਕਾਰੀਆਂ ਆ ਜਾਣਗੀਆਂ ਜਾਂਦੀ ਹੀ ਖਾ ਲਮੇਂਗੀ ਔਖੀ ਤੇ ਅਸਾ ਨੂੰ ਬਣੇਗੀ ਨਾ ਕਿ ਜਿਨਾਂ ਆਪਣੇ ਹੱਥੀਂ ਜਾਕੇ ਪਕਾਉਣੀਆਂ ਹੈਨ।

ਜਾਂ ਮਿਸਰਾਣੀ ਛੇਤੀ ਛੇਤੀ ਦੇ ਤ੍ਰੈ ਟੱਪੇ ਸੁਣਾ ਦਿੱਤੇ ਤਾਂ ਸਭੇ ਘਰ ਆਈਆਂ ਰਸੋਈ ਕਰ ਖਾਕੇ ਵੇਹਲੀਆਂ ਹੋਈਆਂ ਤੇ ਹਿੱਕ ਵਣਜਾਰਾ ਗਲੀ ਵਿੱਚ ਆਣ ਬੈਠਾ। ਕਿਸੇ ਪੁੱਛਿਆ ਭਾਈ ਤੇਰੇ ਕੋਲ ਦਦਾਸਾ ਹਈ ਵਿਖਾਖਾਂ ਕੇਹਾਕੁ ਰੰਗਲਾ ਜੇ। ਕਿਸੇ ਆਖਿਆ ਭਾਈ ਮੁਲੰਮੇ ਦੇ ਵਾਲਿਆਂ ਦਾ ਕੀ ਮੁੱਲ ਜੇ। ਕੋਈ ਬੋਲੀ ਵਿਖਾਖਾਂ ਤੇਰੇ ਪਾਸ ਬਿੰਦੀਆਂ ਕੇਹੀਆਂ ਕੂ ਹੁੰਦੀਆਂ ਨੇ। ਕਿਸੇ ਛੱਲੇ ਤੇ ਕਿਸੇ ਛਾਪਾਂ ਦਾ ਭਾਉ ਪੁੱਛਿਆ। ਜਾਂ ਵਣਜਾਰਾ ਕਿਸੇ ਵਲ ਵੇਖਕੇ ਹੱਸ ਪੈਂਦਾ ਅਤੇ ਕਿਸੇ ਵਲ ਅੱਖਾਂ ਮਟਕਾਉਂਦਾ ਜਾਪਿਆ ਤਾਂ ਹਿੱਕ ਬੋਲੀ ਵੇਖ ਕੁੜੇ ਗੰਗੀ ਮੋਇਆ ਵਣਜਾਰਾ ਕੇਹਾ ਖਚਰਾ ਹਈ। ਔਤੜਿਆਂ ਦਾ ਕੁੜੀਆਂ ਵਲ ਅਖਮਟਕੇ ਮਾਰਦਾ ਜੇ॥

ਗੰਗੀ ਆਖਿਆ ਹੋਊ ਭੈਣ ਬੁਰਿਆਂ ਨੂੰ ਡਰ ਅਸਾ ਨੂੰ ਕੀ ਵਿਖਾਲਨੀ ਏਂ ਆਪਣਾ ਮਨ ਚੰਗਾ ਹੋਊ ਤੇ ਕੋਈ ਕਿਸੇ ਨੂੰ ਮੂੰਹ ਨਹੀਂ ਪਾਉਂਦਾ। ਮਨ ਚੰਗਾ ਤੇ ਕਠੋਤੀ ਗੰਗਾ॥ ਫੇਰ ਹਿੱਕ ਬੁੱਢੀ ਆਕੇ ਆਖਿਆ ਭਾਈ ਵਣਜਾਰਿਆ ਆਹਿ