ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੯ ) ਕੋਈ ਅੱਧੜਵੰਜ਼ੇ ਤੇ ਕੋਈ ਘੱਗਰੀ ਸੁੱਥਣ ਪਹਿਨਕੇ ਆਣ ਕੱਠੀਆਂ ਹੋਈਆਂ । ਜਾਂ ਛਾਬੜੀਵਾਲੇ ਵੇਖਿਆ ਕਿ ਕਿਧਰੇ ਮੂਲੇ ਮਣਸੀ ਅਤੇ ਉੱਡੀ ਵਹੁਕੜ ਬੈਠੀਆਂ ਹੈਨ ਅਤੇ ਕਿਧਰੇ ਗੁਜਰੀ ਮਾਲਣ ਤੇ ਨੰਦੋ ਰੂੜੀ ਖਲੋਤੀਆਂ ਹੈਂਨ ਤਾਂ ਆਖਿਆ ਹੁਣ ਤਾ ਮੇਰੀ ਛਾਬੜੀ ਵਿੱਚ ਥੁਹੜਾ ਹੀ ਸੌਂਦਾ ਰਹਿ ਗਿਆ ਏ ਏਹਿ ਬੀ ਤੁਸਾਂ ਨੂੰ ਖਰੀਦ ਲੈਣਾ ਚਾਹਿਯੇ । ਤੁਹਾਡੇ ਭਾਗਵਾਨਾਂ ਵਿੱਚੋਂ ਚੁੱਕ ਕੇ ਹੁਣ ਹੋਰ ਗਲੀ ਜਾਣਾ ਹੱਛਾ ਨਹੀਂ। ਸੋ ਕਿਸੇ ਹੋਰ ਗੁਆਂਢਣ ਨੂੰ ਵਾਜ ਮਾਰੋ ਖਾਂ ਜੋ ਏਹਿ ਸੌਂਦਾ ਬੀ ਇਥੇ ਹੀ ਵੇਚ ਜਾਵਾਂ ਤਾਂ ਆਪਸ ਵਿਚੀਂ ਆਖਣ ਲੱਗੀਆਂ ਭੈਣੇ ਸੱਚ ਆਖਦਾ ਜੇ ਦਮੜੀ ਦਮੜੀ ਹੋਰ ਖਰਚੋ। ਇੱਕ ਬੇਲੀ ਖਲੋ ਬੇ ਭਾਈ ਮੈਂ ਉਪਰ ਜਾਕੇ ਹੋਰਨਾਂ ਤ੍ਰੀਮਤਾਂ ਨੂੰ ਬੀ ਖਬਰ ਕਰਨੀ ਹਾਂ। ਜਾਂ ਉਸ ਉਪਰ ਜਾਕੇ ਛਾਬੜੀਵਾਲੇ ਦੀ ਗੱਲ ਕੀਤੀ ਤਾਂ ਕਈਆਂ ਵਹੁਟੀਆਂ ਬੀ ਕੁਝ ਖਰੀਦਣਾ ਚਾਹਿਆ। ਕਿਸੇ ਭਾ ਛਿਕੂ ਵਿਚ ਪੈਸਾ ਪਾਕੇ ਹੇਠਾਂ ਛਾਬੜੀਵਾਲੇ ਵਲ ਲਮਕਾ ਦਿੱਤਾ ਅਤੇ ਕਿਸੇ ਅਧੇਲੇ ਦਮੜੀ ਦੀਆਂ ਕੌਡੀਆਂ ਪਾਕੇ ਛਿੱਕੂ ਲਮਕਾ ਇਆ। ਛਾਬੜੀਵਾਲੇ ਪੈਸਾ ਕੋਡਾਂ ਕੱਢਕੇ ਜਾਂ ਛਿੱਕੂ ਵਿੱਚ ਸਲੂਣੇ ਪਕੌੜੇ ਚਾ ਪਾਏ ਤਾਂ ਉਨੀਂ ਮੋਘੇ ਵਿਚਦੋਂ ਉੱਤੇ ਖਿੱਚ ਲਿਆ। ਅਤੇ ਆਖਿਆ ਭਾਈ ਭਲਕੇ ਘੁੰਙਣੀਆਂ ਲੈਕੇ ਅਸਾਡੀ ਗਲੀ ਜਰੂਰ ਆਮੀ ॥ ਵੱਡੇ ਵੇਲੇ ਮੂਲੋ ਅਤੇ ਪੰਜ ਸੱਤ ਹੋਰ ਕੁੜੀਆਂ ਅਤੇ ਤ੍ਰੀਮਤਾਂ ਜਾਂ ਘਰੋਂ ਨਿੱਕਲਕੇ ਦਰ ਬਾਰ ਸਾਹਬ ਵਲ ਟੁਰੀਆਂ ਤਾਂ ਅੱਗੋਂ ਹਿੱਕ ਖੋਤਾ ਹਿਣਕਿਆ ਉਸ ਦੀ ਵਾਜ ਸੁਣਕੇ ਸਭਨਾਂ ਤ੍ਰੀਮਤਾਂ ਥੁੱਕਿਆ ਅਤੇ ਆਖਿਆ (ਮੌਰ ਔਤੜਿਆਂ ਦਾ ਸਵੇਰੇ ਪਰਮੇਸ਼ੁਰ ਦੇ ਵੇਲੇ ਕਿੱਥੋਂ ਆਣ ਮਰਿਆ ਏ) ॥ ਜਾਂ ਦਰਬਾਰ ਸਾਹਿਬ ਦੇ ਪੋਣੇ ਅਸਨਾਨ ਕਰ ਚੁੱਕੀਆਂ ਤਾਂ