ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(18) ਅਸਾਂ ਤੇ ਹੱਟ ਪੁਰ ਚਲਨੇ ਹਾਂ ਤਾਂ ਤੇਰਾ ਮਾਮਾ ਘਰ ਆਕੇ ਆਪਣੀ ਭੈਣ ਨੂੰ ਮਿਲ ਜਾਈਗਾ। ਇਨੀਂ ਦੋਹੀਂ ਹੱਠੀ ਪਹੁੰਚਕੇ ਓਸ ਨੂੰ ਘਰ ਘੱਲਿਆ ਅਤੇ ਉਸ ਆਪਣੀ ਵੱਡੀ ਭੈਣ ਨੂੰ ਵੇਖਕੇ ਦੂਰੋਂ ਹੀ ਪੈਰੀ ਪੈ ਬੀਬੀ ਆਣ ਆਖਿਆਸੁ। ਮੂਲੋ ਜੀਂਦਾਂ ਰਹੁ ਬੀਰਾ ਆਖਕੇ ਮੁੱਢ ਬਹਾਲ ਲੀਤਾ ਤੇ ਖਬਰਾਂ ਸਾਰਾਂ ਪਛਣ ਲੱਗੀ। ਫੇਰ ਆਖਿਆਸੁ ਤੇਰਾ ਭਣੇਵਾ ਉੱਥੇ ਵੱਡਾ ਖਰਾਬ ਹੁੰਦਾ ਜਾਂਦਾ ਸੀ ਇਸ ਸਬੱਬ ਤੁਹਾਡੇ ਮੁੱਢ ਛੱਡਣ ਲੈ ਆਈ ਹਾਂ ਜੇ ਕਿਵੇਂ ਕੋਈ ਮੱਤ ਇਸ ਦੇ ਢਿੱਡ ਪਾ ਦੇਓ ॥

ਭਿਰਾ ਆਖਿਆ ਬੀਬੀ ਮਾਣਕ ਅਸਾ ਨੂੰ ਕੋਈ ਓਪਰਾ ਨਹੀਂ ਜਮਜਮ ਰਹੇ। ਖਾਣ ਪਹਿਨਣ ਦੀ ਕੁਝ ਪਰਵਾਹ ਨਹੀਂ ਗੁਰਾਂ ਸਭ ਕੁਝ ਦੇ ਛੱਡਿਆ ਈ। ਅਤੇ ਇੱਥੇ ਰਹੇਗਾ ਤਾਂ ਕੁਝ ਲੇਖ ਜੋਖਾ ਬੀ ਸਿੱਖ ਜਾਏਗਾ ਤੇ ਹੋਰ ਕੰਮ ਕਾਰ ਦਾ ਬੀ ਮਹਿਰਮ ਹੋ ਜਾਵੇਗਾ ॥
ਜਾਂ ਏਹ ਗੱਲਾਂ ਕਰ ਕੇ ਮਾਣਕ ਦਾ ਵੱਡਾ ਮਾਮਾ ਹੱਣੀ ਨੂੰ ਚਲਿਆ ਗਿਆ ਤੇ ਗਲੀ ਵਿੱਚ ਆਕੇ ਹਿੱਕ ਛਾਬੜੀਵਾਲੇ ਲੰਮੀ ਹੇਕ ਨਾਲ ਏਹਿ ਹੋਕਾ ਦਿੱਤਾ ਕਿ  (ਤਾਜ਼ੇ ਸਲੂਣੇ  ਸੇਮੀਆਂ ਪਾਪੜ ਕਚੌਰੀਆਂ ਦਾਲ ਮਸਾਲੇਦਾਰ ) ॥

ਅਹਿ ਸੁਣਕੇ ਪੰਜ ਸੱਤ ਕੁੜੀਆਂ ਤ੍ਰੀਮਤਾਂ ਉਸ ਗਲੀ ਵਿਚੋਂ ਨਿੱਕਲਕੇ ਉਸ ਦੀ ਛਾਬੜੀ ਆਣ ਘੇਰੀ। ਕਿਸੇ ਆਖਿਆ ਭਾਈ ਮੈਂ ਨੂੰ ਛਕੜ ਦੇ ਸਲੂਕੇ ਦੇਹ, ਤੇ ਕੋਈ ਬੋਲੀ ਮੇਰੇ ਲਈ ਦਮੜੀ ਦੀਆਂ ਸੇਮੀਆਂ ਦਾ ਤੋਂਲ, ਕਿਸੇ ਚਹੁੰ ਕੋਡਾਂ ਦਾ ਪਾਪੜ ਚਾ ਲੀਤਾ ਤੇ ਕਿਸੇ ਅੱਧੀ ਦੀ ਦਾਲ ਪੱਤਰ ਪੁਰ ਚਾ ਪਵਾਈ। ਫੇਰ ਆਪੋ ਆਪਣੀਆਂ ਸਹੇਲੀਆਂ ਨੂੰ ਵਾਜਾਂ ਮਾਰਕੇ ਬੋਲੀ- ਆਂ ਨੀਂ ਬਸੰਤੇ ਦੀ ਮਾਂ ਆ ਸਲੂਣੇ ਲੈ ਲੈ। ਕਿਸੇ ਆਖਿਆ ਨੀ ਬੇਬੇ ਮਸਾਲਾ ਦੇ ਈ ਆ ਪਾਪੜ ਵਿਕਦੇ ਹੈਨੇ। ਏਹਿ ਸੁਣਕੇ