ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੧ )

(ਇਸ ਸਤਾਨ ਨੂੰ ਅੰਬਰਸਰ ਲੈ ਜਾਹ। ਤੁੱਧ ਉਸ ਦਿਨ ਰੰਨਾਵਾਲਾ ਹਠ ਕੀਤਾ ਤਾ ਅਸਾਡੀ ਅਰੋੜਿਆਂ ਨਾਲ਼ ਡਾਂਗ ਚੱਲੀ॥ ਮਾਣਕ ਦੀ ਮਾਂ ਆਖਿਆ ਹੱਛਾ ਲੈ ਤੇ ਜਾਵਾਂਗੀ ਪਰ ਜੇ ਏਹਿ ਨਾਨਕੀਂ ਜਾਕੇ ਬੀ ਅਜਿਹਾ ਸਤਾਨਪਣਾ ਕਰ ਬੈਠੇਗਾ ਤਾਂ ਮਤ ਮੇਰੇ ਪਿਉ ਭਿਰਾਮਾਂ ਦੀ ਅਬਰੋ ਬੀ ਉਤਾਰ ਦਿੰਦਾ ਹੋਵੇ ਮੈਂ ਨੂੰ ਇਸ ਗੱਲ ਦਾ ਬਹੁਤ ਹੌਲ ਜੇ ॥

ਮੂਲਰਾਜਆਖਿਆਓਹ ਆਪੇ ਕਿਸੀ ਮੀਏਂ ਯਾ ਪਾਂਧੇ ਮੁੰਢ ਪੜਨਾ ਬਹਾਲ ਦੇਣਗੇ ਫੇਰ ਇਸ ਕਿੱਧਰ ਹਿੱਲਣਾ ਹੈ ਅਤੇ ਜੇ ਪੜਨਾ ਬੀ ਨਾ ਬਹਾਲਣ ਤਾਂ ਉਨਾਂ ਦੀ ਹੱਠ ਉੱਤੇ ਬੀ ਬਹੁਤ ਕੰਮ ਰਹਿੰਦਾ ਨੇ ਕਿ ਜਿਸ ਥੀਂ ਆਦਮੀ ਦਾ ਸਿਰ ਖੁਰਕਣ ਨਹੀਂ ਹੋ ਸਕਦਾ॥ 7 ਮਾਣਕ ਦੀ ਮਾਂ ਜਾਂ ਤੜਕੇ ਹੀ ਅੰਬਰਸਰ ਨੂੰ ਤਿਆਰ ਹੋ ਬੈਠਾ ਤਾਂ ਗੁਰਾਂਦਿੱਤਾ ਉਸ ਨੂੰ ਮਾਣਕ ਸਮੇਤ ਰੇਲ ਉਤੇ ਚੜਾ ਆਇਆ। ਉਸ ਆਪਣੇ ਪੇਕਿਆਂ ਦੇ ਘਰ ਵੜਦੀ ਹੀ ਆਪਣੀ ਮਾਂ ਅਤੇ ਭਾਬੀਆਂ ਨੂੰ ਰਾਮਸੱਤ ਆਖੀ। ਅਤੇ ਉਨਾਂ ਬੀ ਅੱਗੋਂ ਵੱਡੇ ਆਦਰ ਭਾਉ ਨਾਲ਼ ਰਾਮਸਂਤ ਆਖਕੇ ਬਹਾਲ ਲੀਤੀ ਤੇ ਮੁੰਡੇ ਦੇ ਸਿਰ ਪਰ ਪਿਆਰ ਦੇ ਕੇ ਸੁੱਖਸਾਂਦ ਦੀ ਖਬਰ ਪੰਛੀ। ਜਾਂ ਘੜੀਕ ਗੱਲਾਂ ਬਾਤਾਂ ਕਰਦਿਆਂ ਬੀਤੀ ਤਾਂ ਹੁਣੀਂ ਅਖਾ ਭੇਜਿਆ ਕਿ ਬੀਬੀ ਮੂਲੋ ਲਹੌਰ ਤੇ ਆਈ ਹੈ ਤੁਸਾਂ ਬੀ ਘਰ ਆਕੇ ਮਿਲ ਜਾਓ॥ ਜਾਂ ਮਾਣਕ ਦਾ ਨਾਨਾ ਘਰ ਆਇਆ ਤਾਂ ਮੂਲੋਂ ਰਾਮਸੱਭ ਭਾਈਆ ਆਖੀ ਅਤੇ ਮਾਣਕ ਬੀ ਉਸ ਨੂੰ ਪੈਰੀ ਪੈਣਾ ਆਖਿ ਆ। ਉਸ ਦੁਹਾਂ ਦੇ ਸਿਰ ਪਰ ਪਿਆਰ ਦੇਕੇ ਆਖਿਆ ਕਿ ਜਦੋਂ ਤੁਹਾਡੇ ਆਉਣੇ ਦੀ ਖਬਰ ਹੱਠੀ ਪਹੁੰਚੀ ਮੈਂ ਤਦੋਂ ਪਿਆ ਕਸ਼ਮੀਰੀਆਂ ਨਾਲ ਕੁਝ ਪਸ਼ਮੀਨੇ ਦਾ ਹਿਸਾਬ ਕੀਤਾ ਕਰਦਾ ਸਾਂ ਅਤੇ ਵੱਡਾ ਮੁੰਡਾ ਹੱਟੀ ਬਹਾਲ ਆਇਆ ਹਾਂ ਸੋ ਚੱਲ ਮਾਣਕ