ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੬ ) ਅਤੇ ਦੂਜੇ ਦਿਨ ਐਤਵਾਰ ਸਾਈ ਇਸ ਸਬੱਬ ਅਰਜੀਆਂ ਪਾਸ ਹੀ ਪਈਆਂ ਰਹੀਆਂ । ਐਤਵਾਰ ਦੇ ਦਿਨ ਬਜਾਰ ਵਿੱਚੋਂ ਪੰਜਾਂ ਸੱਤਾਂ ਭਲਿਆਂ ਮਾਣਸਾਂ ਉਠਕੇ ਦੋਹਾਂ ਧਿਰਾਂ ਨੂੰ ਆਖਿਆ ਕਿ ਭਲਿਓ ਮਾਣਸੋ ਆਓ ਟਲ ਜਾਓ ਬਥੇਰਾ ਸੁਆਦ ਪਾ ਚੁੱਕੇ ਹੋਂ। ਹੁਣ ਸਰਕਾਰੇ ਚੜਕੇ ਕੀ ਖੱਟਣਾ ਈ। ਸਉ ਸਉ ਪਜਾਹ ਪਜਾਹ ਰੁਪੈਯੇ ਦੋਹਾਂ ਧਿਰਾਂ ਦੇ ਖਰਚ ਹੋ ਜਾਣਗੇ ਸੋ ਵੱਖ ਰਹਿਣਗੇ ਅਰ ਜਿਹੜਾ ਦਸ ਦਿਨ ਹੱਟਾਂ ਦਾ ਕੰਮ ਧੰਦਾ ਵਿਗੜੇਗਾ ਸੋ ਅੱਡ ਰਹੇਗਾ। ਅਸਾਂ ਤਾਂ ਉਸੇ ਦਿਨ ਤੁਹਾ ਨੂੰ ਨਾ ਲੜਨ ਦਿੰਦੇ ਪਰ ਤੁਹਾ ਨੂੰ ਦੋਹਾਂ ਨੂੰ ਚਿੰਡਾਲ ਚੜ੍ਹਿਆ ਹੋਇਆ ਸੀ ਅਸੀਂ ਜਾਤਾ ਜੇ ਕੁਝ ਹੁੰਦੇ ਹਾਂ ਤੇ ਮਤ ਕੁਝ ਅਸਾ ਨੂੰ ਆਖ ਬੈਠਣ। ਆਓ ਰਾਜ ਬੁਰਾ ਜਾਂਦਾ ਨੇ। ਸਿੱਖਾਂ ਦੇ ਰਾਜਵਾਲੀ ਭਾਬੜੀ ਨਾਭਾਲੋ ਹੁਣ ਤੇ ਅੰਗਰੇਜਾਂ ਦਾ ਰਾਜ ਜੇ ਸੀਂਹ ਬੱਕਰੀ ਇਕ ਜਗ ਪਾਣੀ ਪੀਂਦੇ ਨੇ। T ਲੋਕਾਂ ਦੀਆਂ ਸਮਝੌਤੀਆਂ ਸੁਣਕੇ ਦੋਹਾਂ ਧਿਰਾਂ ਨੂੰ ਕੁਝ ਸਾਂਝ ਹੋਈ ਅਤੇ ਆਪੋ ਆਪਣੀਆਂ ਹੱਡੀਆਂ ਪਰ ਚੈਨ ਨਾਲ ਬੈਠੇ ਰਹੇ। ਜੋ ਅਰਜੀਆਂ ਲਿਖਾਈਆਂ ਸਨ ਜੋ ਲੋਕਾਂ ਖੋਹਕੇ ਫੂਕ ਸੁੱਟੀਆਂ॥ ਹੁਣ ਮੂਲਰਾਜ ਆਪਣੇ ਗੁਰਾਂਦਿੱਤੇ ਨੂੰ ਆਖਿਆ ਪੁੱਤਰ ਵੇਖਿਆ ਜੇ ਭਵੇਂ ਹੀ ਮਾਣਕ ਨੂੰ ਅੰਬਰਸਰ ਭੇਜ ਦੇਂਦੇ ਤਾਂ ਐਂਡੀ ਵਡੀ ਖਰਾਬੀ ਕੀਕੁਣ ਨਿੱਕਲਦੀ! ਪਰ ਤੁਹਾਡੀ ਮਾਂ ਅਸੀਂ ਨੂੰ ਹੱਥ ਲਾਏ ਜੋ ਉਨ੍ਹਾਂ ਦਿਨਾਂ ਵਿੱਚ ਮਾਣਕ ਨੂੰ ਨਾਨਕੇ ਨਾ ਜਾਣ ਦਿੱਤਾਸੁ। ਫੇਰ ਉਸ ਘਰ ਜਾਕੇ ਆਪਣੀ ਵਹੁਟੀ ਨੂੰ ਆਖਿ ਆ। ਗੁਰਾਂਦਿਤੇ ਦੀ ਮਾਂ ਸੁਣਿਆ ਜੇ ਤੇਰੇ ਮਾਣਕ ਕੀ ਕਰਤੂਤ ਫਲਾਈ ਸਾਸੁ ਅਸਾਂ ਇਸੀ ਸਬੱਬ ਤੈ ਨੂੰ ਆਖਦੇ ਹੈਗੇ ਸਾਂ ਭਈ