ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/21

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(੨੪)

ਵੇਲੇ ਚੌਹਾਂ ਕਾਹਨੀਆਂ ਤਾਂ ਜੁੱਤੀਆਂ ਪਹਿਨੀਆਂ ਹੋਈਆਂ ਸਨ ਅਤੇ ਹੋਰ ਸੱਭੇ ਉਪੇਤਾਣੇ ਸਨ। ਅਧਮਾਰਗ ਜਾਗਾ ਪਰ ਪਹੁੰਚਕੇ ਲੋਕੀਂ ਹਿੱਕ ਹਿੱਕ ਇਟਰੋੜਾ ਜੋ ਰਾਹ ਵਿਚੋਂ ਚੁੱਕ ਲਿਆਏ ਸਨ ਉਥੇ ਰੱਖਕੇ ਪਿੰਡ ਭਰਾਉਣੇ ਤੇ ਬਾਦ ਕਰਮੀ ਧਰਮੀ ਬੈਠੇ ਹੋਏ ਦੀ ਹੱਥੀਂ ਮਿੱਟੀ ਦਾ ਮੱਘਾ ਉਨਾਂ ਇਟਰੋੜਿਆਂ ਉਪਰ ਚਾ ਪਟਕਾਇਆ ਅਤੇ ਅਗਲੇ ਕਾਹਨੀ ਪਿਛਲੀ ਵੱਲ ਲੱਗਕੇ ਮੁਰਦੇ ਨੂੰ ਚਿਖਾ ਪਰ ਲਜਾ ਰੱਖਿਆਸੁ। ਫੇਰ ਜਾਂ ਲਾਂਬੂ ਦਿੱਤਾਨੇ ਤਾਂ ਅਧ ਜਲਿਆ ਕਰਕੇ ਇੱਕ ਬਾਹੀ ਨਾਲ਼ ਮੁਰਦੇ ਦੀ ਕਪਾਲ-ਕਿਰਿਆ ਚਾ ਕੀਤੀ ਅਤੇ ਨਾ ਨ੍ਹਾ ਧੋਕੇ ਘਰ ਆਏ ਅਤੇ (ਵਧੋ ਮਹਾਰਾਜ) ਨਾਈ ਤੇ ਅਖਾ ਕੇ ਆਪੋ ਆਪਣੀ ਘਰੀਂ ਵੜੇ॥

ਹੁਣ ਤੇ ਅੰਗਾਂ ਸਾਕਾਂ ਦੀਆਂ ਤ੍ਰੀਮਤਾਂ ਮੁਕਾਣੀ ਆਉਣ ਲੱਗੀਆਂ। ਇੱਕ ਦਿਨ ਕਿਸੇ ਤ੍ਰੀਮਤ ਉਸ ਮਰੇ ਹੋਏ ਮੁੰਡੇ ਦੀ ਭੂਆ ਥੀਂ ਪੁੱਛਿਆ ਬੀਬੀ ਤੇਰਾ ਭਤੀਜਾ ਮਰਿਆ ਅਤੇ ਤੈਂ ਨੂੰ ਅਸਾਂ ਕਦੀ ਸਿਆਪੇ ਵਿਚ ਖਲੋਤੀ ਨਹੀਂ ਡਿੱਠਾ। ਭਲੀਯੇ ਮਾਂਣਸੇ ਸਿਆਣਿਆਂ ਆਖਿਆ ਹਈ ਕਿ ਸਾਦੀਓਂ ਰਹਿਯੇ ਪਰ ਗਮੀਓ ਕਦੀ ਨਾ ਹਟਕੇ ਬੈਠਿਯੇ॥

ਭੂਆ ਆਖਿਆ ਬੇਬੇ ਅਸਾਡਾ ਤੇ ਮਨ ਹੀ ਪੁੱਛਿਆ ਲੋੜਿਯੇ ਕਿ ਮੱਟੂਮਲ ਦੇ ਮਰਨੇ ਅਸਾਂ ਕੇਹੇਕੁ ਦੁੱਖੀ ਹੋਏ ਹਾਂ ਪਰ ਕੀ ਕਰਿਯੇ ਸਿਆਣੇ ਆਖ ਗਏ ਹੈਨ ਕਿ (ਬਾਝੁ ਪਿਆਰਿਆਂ ਜੀਵਿਯੇ ਬਿਨ ਖਾਧੇ ਮਰਿਯੇ) ਓਹ ਗੱਲ ਅਸਾਡੇ ਨਾਲ਼ ਹੋਈ ਕਿ ਉਸ ਦੇ ਨਾਲ਼ ਨਹੀਂ ਮਰ ਸੱਕਦੇ। ਬੇਬੇ ਵੇਖੋ ਮਰਦੇ ਤੇ ਹੋਰ ਬੀ ਕਈ ਲੋਕ ਹੇਨ ਅਤੇ ਏਹਿ ਜੰਮਣਾ ਮਰਨਾ ਸੰਸਾਰ ਹੀ ਦਾ ਰਾਹੁ ਈ ਹੈ ਪਰ ਜੇਹੀਕ ਮੌਤ ਇਸ ਮੱਟੂ ਦੀ ਹੋਈ ਜੇ ਅਜਿਹੀ ਹੋਰ ਕਿਸੇ ਦੀ ਘੱਟ ਵੇਖੀ ਨੇ। ਕਿੰਉ ਜੋ ਹਿੱਕ ਤੇ ਜਦੋਂ ਉਸ ਦੀ ਜੁਆਨੀ ਅਤੇ ਸੁਹਣੀ ਸੂਰਤ ਜਾਦ ਆਉਂਦੀ ਏ ਤਾਂ ਹੱਥ ਕਾਲਜਾ ਖੜਾ