ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੨੫ ) ਹੁੰਦਾ ਨੇ। ਅਤੇ ਦੂਜੀ ਜਾਂ ਉਸ ਦੀ ਵਹੁਟੀ ਵਖਾਂ ਵੇਖਨੇ ਹਾਂ ਤਾਂ ਕਾਲ਼ਜੇ ਅੱਗ ਬਲ ਪੈਂਦੀ ਨੇ। ਹੈ ਹੈ ਜੇ ਭਗਵਾਨ ਉਸ ਨੂੰ ਅਜੇਹੀ ਦ੍ਰਿਬਜੋਤ ਸੂਰਤ ਅਤੇ ਲਟਕਦੀ ਜੁਆਨੀ ਦਿੱਤੀ ਸਾਈ ਤਾਂ ਉਸ ਦਾ ਸਿਰ ਨੰਗਾ ਨਸੈ ਕਰਨਾ। ਬੇਬੇ ਉਹ ਚਿਖਾ ਮੇਰੇ ਭਰਾ ਦੇ ਬੂਹੇ ਬੈਠੀ ਸਾਰੀ ਉਮਰਾ ਅਸਾਡੀ ਛਾਤੀ ਸਾੜੇਗੀ। ਹੱਛਾ ਡਾਢੇ ਨਾਲ ਕੀ ਜੋਰ ਜੋ ਕੁਝ ਉਸ ਕੀਤਾ ਝਲਣਾ ਪਿਆ। ਸਮਾਂ ਬਹੁਤ ਬੁਰਾ ਜਾਂਦਾ ਨੇ ਪਰਮੇਸ਼ੁਰ ਈ ਪਤ ਰੱਖਣਵਾਲਾ ਹੈ । ਜੋ ਤੁਸਾਂ ਪੁੱਛਿਆ ਕਦੀ ਸਿਆਪੇ ਖਲੋਤੀ ਨਹੀਂ ਵੇਖੀ ਅੱਗੇ ਤਾਂ ਨਿੱਤ ਜਾਂਦੀ ਸਾਂ ਪਰ ਪਰਸੋਂ ਤੇ ਨਹੀਂ ਗਈ। ਕਿਉਂ ਜੋ ਮੁੰਡੇ ਦੀ ਵਹੁਟੀ ਨੂੰ ਰੀਤਾਂ ਚਾਹੜੀਆਂ ਸਨ ਸੋ ਗਲੀਆਂ ਦੀਆਂ ਬੁੱਢੀਆਂ ਆਖਿਆ ਮਰਨੇਵਾਲਾ ਤੇ ਹੁਣ ਮੁੜਨਾ ਨਹੀਂ ਪਰ ਤੇਰੇ ਘਰ ਜੇ ਰੀਤਾਂ ਦਾ ਸਗਨ ਠਹਿਰਿਆ ਚਾਰ ਦਿਨ ਸਿਆਪੇ ਨਾ ਜਾਹ। ਉਸ ਤ੍ਰੀਮਤ ਅਖਿਆ ਸਚੋ ਹੈ ਬੇਬੇ ਜੇ ਆਪਣੇ ਘਰ ਸਉਂ ਸੁੱਖ ਦਾ ਸਗਨ ਹੋਵੇ ਤਾਂ ਸਿਆਪੇ ਜਾਣਾ ਤਾ ਹੱਛਾ ਜਰੂਰ ਨਹੀਂ॥ ਉਸ ਵੇਲ਼ੇ ਜੋ ਹਿੱਕ ਤ੍ਰੀਮਤ ਮੁਸਲਮਾਨੀ ਉਨਾਂ ਦੀਆਂ ਗੱਲਾਂ ਸੁਣਨ ਖਲੀ ਹੋ ਗਈ ਸੀ ਉਸ ਪੁੱਛਿਆ ਤੁਹਾਡੇ ਹਿੰਦੂਆਂ ਵਿੱਚ ਰੀਤਾਂ ਚੜਨੀਆਂ ਕੀ ਹੁੰਦੀਆਂ ਨੇ ?

ਉਨੀਂ ਦੋਹੀਂ ਆਖਿਆ ਜਾਂ ਕਿਸੇ ਮਤ ਨੂੰ ਪਹਿਲਾ ਢਿੱਡ ਪੇਟ ਹੋ ਜਾਂਦਾ ਏ ਤਾਂ ਅਸਾਡੇ ਹਿੰਦੂ ਉਸ ਦਾ ਸ਼ਗਨ ਮਨਾਂਦੇ ਨੇ। ਉਸ ਸਗਨ ਦਾ ਨਾਮ ਰੀਤ ਚੜਾਉਣਾ ਅਤੇ ਭੋੜੇ ਚੜਣਾ ਆਖੀਦਾ ਹੈ। ਉਸ ਦਿਨ ਕਈ ਤਰਾਂ ਦੇ ਪਕਵਾਨ ਤੇ ਪੂੜੇ ਅਤੇ ਕੜੀ ਅਰ ਪੂਰੀਆਂ ਕਚੌਰੀਆਂ ਪਕਾਕੇ ਭਾਈ ਚਾਰੇ ਵਿੱਚ ਵੰਡੀਂਦੇ ਅਤੇ ਉਸ ਗੱਲ ਨੂੰ ਉੱਘਾ ਕਰਾਂਦੇ ਤੇ ਦੇਵਾਂ ਪਿਤਰਾਂ ਦੀ ਮਾਨਤਾ ਕਰੀਂਦੇ ਨੇ॥

ਉਸ ਤ੍ਰੀਮਤ ਆਖਿਆ ਜੇ ਬੁਰਾ ਨਾ ਮੰਨੇ ਤਾਂ ਹਿੱਕ ਗੱਲ ਆਖਾਂ॥ ਉਨੀਂ ਉਭਰ ਦਿੱਤਾ ਆਖ ਬੁਰਾ ਕਿੰਉ ਮਨਾਉਣਾ ਹੈ ॥