ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੨੬ ) ਉਸ ਆਖਿਆ ਇਸ ਦਾ ਨਾਮ ਰੀਤ ਚੜ੍ਹਾਉਣਾ ਨਹੀਂ ਸਗੋਂ ਗਧੇ ਚੜਾਉਣਾ ਆਖਣਾ ਚਾਹਿਯੇ। ਡੁੱਬੀ ਹੋਈਓ ਉਹ ਮੁੰਡਾ ਅਤੇ ਵਹੁਟੀ ਆਪਣੇ ਮਾਪਿਆਂ ਦੇ ਸਾਹਮਣੇ ਕੀ ਨੱਕ ਲੈਕੇ ਬੈਠਦੇ ਹੋਣਗੇ। ਅਸਾਡੇ ਮੁਸਲਮਾਨਾਂ ਦੇ ਤਾਂ ਇਹ ਵਡੀ ਹਿਆ ਦੀ ਗਲ ਗਿਣੀ ਜਾਵੇ॥

ਉਨਾਂ ਆਖਿਆ ਆਪੋ ਆਪਣੀ ਚਾਲ ਰੀਤ ਸਭਨਾਂ ਨੂੰ ਪਿਆਰੀ ਲੱਗਦੀ ਨੇ ਭੈਣੇ ਤੁਹਾ ਨੂੰ ਆਪਣੀ ਚਾਲ ਅਤੇ ਅਸਾਂ ਨੂੰ ਆਪਣੀ ਚਾਲ ਚਲਣਾ ਚਾਹਿਯੇ। ਵੇਖਖਾਂ ਤੁਹਾਡੀਆਂ ਮੁਸਲਮਾਨਾਂ ਦੀਆਂ ਤ੍ਰੀਮਤਾਂ ਭਾਵੇਂ ਕੇਹੀਆਂ ਹੀ ਗਰੀਬ ਹੋਣ ਪਰ ਪੈਰਾਂ ਤੇ ਨੰਗੀਆਂ ਕਦੀ ਨਹੀਂ ਰਹਿੰਦੀਆਂ। ਅਤੇ ਅਸਾਡੀਆਂ ਹਿੰਦਵਾਣੀਆਂ ਚਾਹੇ ਕੇਡੀਆਂ ਹੀ ਧਨਵਾਲੀਆਂ ਹੋਣ ਪੈਰਾਂ ਤੇ ਜ਼ਰੂਰ ਉਪੇਤਾਣੀਆਂ ਰਹਿਣਗੀਆਂ। ਜੇਹਾਕੁ ਕਹਾਉਤ ਬੀ ਹੈ ਕਿ ( ਇੱਕ ਟਕੇ ਦੀ ਤੁਰਕਣੀ ਪੈਰੀਂ ਜੁੱਤੀ ਮੁੜਕਣੀ। ਲਾਖ ਟਕੇ ਦੀ ਖਤਰਾਣੀ ਪੈਰੋਂ ਉਪੇਤਾਣੀ)  ਇਹ ਗੱਲ ਕਰਕੇ ਸਭ ਆਪੋ ਆਪਣੇ ਘਰਾਂ ਨੂੰ ਚਲੀਆਂ ਗਈਆਂ। 

ਥੁਹੜੇ ਦਿਨਾਂ ਤੇ ਬਾਦ ਹੋਈ ਦਾ ਦਿਹਾੜਾ ਆਇਆ ਤਾਂ ਸਭ- ਨੀਂ ਘਰੀਂ ਕੰਧਾਂ ਪੁਰ ਹੋਈ ਲਿਖੀ ਅਤੇ ਮੂਲੋ ਬੀ ਆਪਣੇ ਪਿਉ ਭਿਰਾਮਾਂ ਨੂੰ ਆਖ ਭੇਜਿਆ ਕਿ ਅੱਜ ਹੋਈ ਦਾ ਦਿਹਾੜਾ ਏ ਤੁਸਾਂ ਬੀ ਸੰਝ ਨੂੰ ਘਰ ਆਕੇ ਹੋਈ ਮਾਤਾ ਨੂੰ ਮੱਥਾ ਟੇਕ ਜਾਣਾ। ਇੱਕ ਕੁੜੀ ਮੂਲੋ ਨੂੰ ਪੁੱਛਿਆ ਭੂਆ ਏਹਿ ਹੋਈ ਕੀ ਹੁੰਦੀ ਨੇ ਅਤੇ ਕਦੋਂਕ ਤੇ ਇਸ ਦੀ ਮਾਨਤਾ ਚਲੀ ਆਂਦੀ ਨੇ। ਮੂਲੋ ਆਖਿਆ ਅਸਾਂ ਤੇ ਜਿਕਣ ਆਪਣੀਆਂ ਵਡੀਆਂ ਨੂੰ ਮਥਾ ਟੇਕਦੀਆਂ ਵੇਖਦੀਆਂ ਰਹੀਆਂ ਉਸੇ ਤਰਾਂ ਅੱਗੇ ਕਰਨ ਲੱਗ ਪਈਆਂ। ਇਨਾਂ ਪੀੜ੍ਹੀਆਂ ਪੱਟਣੇ ਦੀ ਤੇ ਸਾਨੂੰ ਬਾਣ ਪਈ ਨਹੀਂ ਹੁਣ ਤੁਹਾਡਾ ਨਮਾ ਸਮਾ ਹੈ ਕਿਸੇ ਪਾਂਧੇ ਪੰਡਤ ਨੂੰ