ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੨੭ ) ਆਕੇ ਪੁੱਛ ਲਓ ਕਿ ਹੋਈ ਕੌਣ ਸਾਈਂ। ਅਸਾਂ ਤੇ ਏਹਾ ਵੇਖਦੀਆਂ ਤੇ ਸੁਣਦੀਆਂ ਰਹੀਆਂ ਨੇ ਕਿ ਹੋਈ ਦੇ ਦਿਨ ਕਾਲਕਾ ਦੀ ਪੂਜਾ ਕਰੀਂਦੇ ਅਤੇ ਕੋਈ ਕਾਲਸ ਅਰ ਕੋਈ ਰੰਗਤਾਂ ਨਾਲ਼ ਕੰਧਾਂ ਪਰ ਹੋਈ ਲਿਖਕੇ ਵਰਤ ਰੱਖ ਬੈਠਦੇ ਹਨ। ਫੇਰ ਇਸੇ ਤਰਾਂ ਅਸਾਂ ਦਿਵਾਲੀ ਨੂੰ ਵੇਖਿਆ ਹੈ ਕਿ ਦੀਵੇ ਬਾਲਕੇ ਰੋਸ਼ਨੀ ਕਰਕੇ ਮਿਠਿਆਈ ਨਾਲ਼ ਲੱਛਮੀ ਅਤੇ ਕੁਬੇਰ ਦੀ ਲੋਕ ਪੂਜਾ ਕਰੀਂਦੇ ਹੈਨ। ਕੁੜੀ ਆਖਿਆ ਭੂਆ ਸੁਣਿਆ ਹੈ ਕਿ ਜੇ ਕੋਈ ਦਿਵਾਲੀ ਦੇ ਦਿਨ ਜੂਆ ਨਾ ਖੇਲੇ ਉਹ ਖੋਤੇ ਦੇ ਉਤਾਰ ਉਤਰਦਾ ਹੈ। ਤੂੰ ਦੱਸਖਾਂ ਏਹਿ ਗੱਲ ਸੱਚ ਏ ? ਭੂਆ ਆਖਿਆ ਅਸਾਂ ਤੇ ਸਿਆਣਿਆ ਪਾਸੋਂ ਏਹਿ ਸੁਣਿਆ ਹੈ ਕਿ ਦਿਵਾਲੀ ਦੀ ਰਾਤ ਨੂੰ ਰਾਤਜਾਗਾ ਕਰਨਾ ਚਾਹਿਯੇ ਸੋ ਲੋਕਾਂ ਥੀਂ ਐਮੇ ਤਾ ਸਾਰੀ ਰਾਤ ਜਾਗ ਨਹੀਂ ਹੁੰਦਾ ਜੂਆ ਖੇਡਣ ਲੱਗ ਪੈਂਦੇ ਹੈਨ। ਪਰ ਮੇਰੀ ਮੱਤੇ ਕੋਈ ਲੱਗੇ ਤਾਂ ਜੂਆ ਖੇਡਣਾ ਹੱਛਾ ਨਹੀਂ ਕੁੜੀ ਆਖਿਆ ਭੂਆ ਮਰਦਾਂ ਦੀ ਤੇ ਸੁੱਖ ਭਾਵੇਂ ਕੁਝ ਕਰਨ ਪਰ ਦੁਵਾਲੀ ਦੇ ਦਿਹਾੜੇ ਕਈ ਭੈੜੀਆਂ ਤ੍ਰੀਮਤਾਂ ਅਤੇ ਕੁੜੀਆਂ ਬੀ ਜੂਆ ਖੇਡਣ ਉੱਤੇ ਲੱਕ ਬੰਨ ਖਲੋਂਦੀਆਂ ਹੈਨ॥

ਇਥੇ ਏਹ ਗੱਲਾਂ ਹੁੰਦੀਆਂ ਹੀ ਸਨ ਕਿ ਕਿਸੇ ਬਾਲ ਆਕੇ ਮੂਲੇ ਦੇ ਪੁੱਤਰ ਮਾਣਕ ਨੂੰ ਵਾਜ ਮਾਰਕੇ ਆਖਿਆ ਆ ਓਏ

ਮਾਣਕੂ ਖੇਡਿਯੇ। ਮਾਣਕ ਝੱਟ ਖੁੱਦੋਪਟੀ ਹੱਥ ਵਿੱਚ ਫੜਕੇ ਘਰੋਂ ਬਾਹਰ ਜਾ ਖਲੋਤਾ ਅਤੇ ਆਖਿਆ ਮੋਹਣੁ ਦਾ ਪੁੱਤਰ ਗੇਂਦਾ ਅਤੇ ਜਗੜੇ ਦਾ ਮੂਲਣ ਤੇ ਨਾਈਆਂ ਦਾ ਗੋਂਦਾ ਅਤੇ ਉਸ ਦਾ ਭਿਰਾਉ ਖੇਮਾ ਕਿਥੇ ਹੈਨ। ਕਲ ਉਨਾਂ ਦੇ ਸਿਰ ਅਸਾਂ ਤ੍ਰੈ ਬਾਜੀਆਂ ਚਢਾਈਆਂ ਸਨ ਆ ਜਾਂਦੇ ਤੇ ਢਾਸੀਆਂ ਲੈਂਦੇ। ਉਸ