ਮੁੰਡੇ ਆਖਿਆ ਜਦ ਤਾਈਂ ਓਹ ਨਾ ਆਮਣ ਤਦ ਤੋੜੀ ਆਓ ਅਸਾਂ ਬੀਟੀਆਂ ਨਾਲ਼ ਨੱਕੀਪੂਰ ਖੇਡਿਯੇ। ਉਸ ਆਖਿਆ ਨਾ ਭਿਰਾ ਅਸਾਡੇ ਲਾਲੇ ਆਖਿਆ ਹੋਇਆ ਜੇ ਉੱਘੜ ਮੁੱਠੀ ਅਤੇ ਨੱਕੀਪੂਰ ਤੇ ਟੌਂਕ ਜਿਸਤ ਦੀ ਖੇਡ ਖੇਡਣੀ ਹੱਛੀ ਨਹੀਂ ਕਿੰਉ ਜੋ ਇਸ ਥੀਂ ਜੂਆ ਖੇਡਣ ਦਾ ਭੁਸ ਪੈ ਜਾਂਦਾ ਨੇ। ਸੋ ਆਓ ਕੋਈ ਹੋਰ ਖੇਡ ਖੇਡਿਯੇ। ਉਸ ਮੁੰਡੇ ਆਖਿਆ ਵੇਹਖਾਂ ਕੇਡਾ ਸਿਆਣਾ ਬਣਨਾ ਚਾਹੁੰਦਾ ਜੇ ਟਾਣਾ ਨਾਲ਼ ਖੇਡਣੇ ਤੇ ਜੂਆ ਕਿੱਕੁਰ ਹੋ ਜਾਊ? ਅਤੇ ਤੇਰਾ ਲਾਲਾ ਕੀ ਤੇਰੇ ਪਾਸ ਬੈਠਾ ਵੇਖਦਾ ਜੇ? ਉਸ ਆਖਿਆ ਚੱਲ ਝੋਕਾ ਜਾਂ ਜੂਆ ਹੀ ਠਹਿਰਿਆ ਤਾਂ ਟਾਣਾ ਅਤੇ ਕੌਡੀਆਂ ਅਤੇ ਪੈਸਿਆਂ ਵਿੱਚ ਕੀ ਵੇਰਵਾ ਜੇ? ਭਾਈਆ ਲਾਲੇ ਹੋਰਾਂ ਤੇ ਤਾਂ ਕੋਈ ਗੱਲ ਬੀ ਗੁੱਝੀ ਨਹੀਂ ਰਹਿੰਦੀ ਭਾਵੇਂ ਓਹ ਹੱਟ ਉਤੇ ਹੀ ਬੈਠਾ ਰਹਿੰਦਾ ਹਈ ਪਰ ਗੱਲੀ ਮਹੱਲੇ ਦੀਆਂ ਸਾਰੀਆਂ ਗੱਲਾਂ ਉਸ ਨੂੰ ਮਲੂਮ ਹੋ ਜਾਂਦੀਆਂ ਹੈਨ। ਉਸ ਮੁੰਡੇ ਆਖਿਆ ਡੇਰਾ ਲਾਲਾ ਤੇ ਲਹੌਰ ਰਹਿੰਦਾ ਸੁਣੀਂਦੇ ਹਾਂ ਫੇਰ ਤੈ ਨੂੰ ਉਸ ਦਾ ਐਡਾ ਡਰ ਮਾਰ ਗਿਆ ਹਈ। ਤੂੰ ਅਸਾਡੇ ਲਾਲੇ ਹੋਰਾਂ ਵਖੀਂ ਵੇਖ, ਜੇ ਅਸਾ ਨੂੰ ਕੁਝ ਕਰਦੇ ਵੇਖ ਲੈਂਦੇ ਹੈਨ ਤਾ ਕਦੀ ਕੁੰਹ ਨਹੀਂ ਕੂੰਦੇ॥
ਮਾਣਕੂ ਆਖਿਆ ਤਦੇ ਪਰਸੋਂ ਭਗਤੇ ਹਲਵਾਈ ਦੀ ਹੱਟੀ ਬੈਠਾ ਲੱਡੂ ਖਾਂਦਾ ਸਾਈਂ ਨਾ, ਜੇ ਅਸਾ ਨੂੰ ਕਿਸੀ ਹਲਵਾਈ ਦੀ ਹੱਟ ਪਰ ਖਲੋਤੇ ਨਾਨੇ ਹੋਰੀਂ ਯਾ ਮਾਮੇ ਹੋਰੀਂ ਵੇਖ ਲੈਣ ਤਾਂ ਸੀਰਮੇ ਪੀ ਸੁੱਟਣ। ਭਾਈਆ ਹਲਵਾਈਆਂ ਦੀ ਹਟ ਪੁਰ ਬੈਠਕੇ ਗੁੰਡੇ ਅਤੇ ਲੁੱਚੇ ਕੁਝ ਖਾਂਦੇ ਹੁੰਦੇ ਨੇ॥
ਉਸ ਮੁੰਡੇ ਆਖਿਆ ਵੇਖ ਓਏ ਮਾਣਕੂ ਕੇਹਾ ਹੱਛਾ ਕਬੂਤਰ ਉਡਿਆ ਜਾਂਦਾ ਨੇ॥
ਮਾਣਕੁ ਆਖਿਆ ਏਹਿ ਕੀ ਏ ਜੇਹੜੇ ਅਸਾਂ ਕੱਲ੍ਹ ਗੁਰੂ ਕੇ ਬਜਾਰ