ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/26

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਇਕ ਮੁੰਡੇ ਦੇ ਹੱਥ ਫੜੇ ਹੋਏ ਵੇਖੇ ਸਨ ਓਹ ਅਜਿਹੇ ਸੁਹਣੇ ਸਨ ਕਿ ਕਦੀ ਤੇਰੇ ਵਡਾਰੂਆਂ ਬੀ ਨਾ ਵੇਖੇ ਹੋਣ। ਇੱਕ ਜਾਂ ਉਨ੍ਹਾਂ ਵਿਚੋਂ ਉਸ ਮੁੰਡੇ ਅੰਬਰ ਵਖੀਂ ਛੱਡਿਆ ਤਾਂ ਉਸ ਥੁਹੜੀ ਜੇਹੀ ਜਾਗਾ ਵਿਚ ਦਸ ਯਾਰਾਂ ਬਾਜੀਆਂ ਚਾ ਵਿਖਾਈਆਂ। ਉਹ ਮੁੰਡਾ ਆਖਦਾ ਸਾ ਕਿ ਏਹਿ ਜੋੜਾ ਅਸਾਂ ਪੰਜਾਂ ਰੁਪੈਯਾਂ ਥੀਂ ਖਰੀਦਿਆ ਜੇ।

ਉਸ ਮੁੰਡੇ ਆਖਿਆ ਕਿੰਉ ਓਏ ਕੰਜਰ ਦੀਏ ਮਾਰੇ ਵਡਾਰੂਆਂ ਤਾਈਂ ਜਾਣਾ ਤੇ ਨੂੰ ਕਿਸ ਭੜੂਏ ਸਿਖਾਇਆ ਈ ਕਿਤੇ ਮੂੰਹ ਭਨਾਕੇ ਨਾ ਜਾਮੀਂ? ਫੇਰ ਅੰਮਾ ਨਾਲੇ ਨਾਨੀ ਰੋਂਦੀਆਂ ਆਉਣਗੀਆਂ।

ਮਾਣਕੂ ਆਖਿਆ ਕੰਜਰ ਦੀ ਮਾਰ ਤੂੰ ਅਤੇ ਤੇਰਾ ਪਿਉ ਕੰਜਰ ਜਿਨ ਤੂੰ ਜਣਕੇ ਐਡੋਕੇਡ ਕੀਤਾ ਨੇ। ਪੁੱਛ ਲਈ ਆਪਣੇ ਪਿਉ ਨੂੰ। ਚਪੇੜ ਮਾਰਕੇ ਸਾਲੇ ਦੇ ਦੰਦ ਭੰਨ ਸੁੱਟਾਂਗਾ ਵਡਾ ਲਾਡ ਵਿਖਾਲਦਾ ਹੋਮੇਂ। ਮੈਂ ਤਾਂ ਸਕੇ ਪਿਉ ਦੀ ਨਹੀਂ ਸਹਾਰਦਾ ਹੁੰਦਾ ਤੁਹਿੰ ਕਿਹ ਦਾ ਪਾਣੀਹਾਰ॥

ਉਸ ਮੁੰਡੇ ਝੱਟ ਦੋ ਤ੍ਰੈ ਹੂਰੇ ਵੱਖੀ ਵਿਚ ਜੜ ਦਿੱਤੇ ਅਤੇ ਗਾਲਾਂ ਕੱਢਕੇ ਆਖਿਆ ਅਸੀਂ ਮੂੰਹ ਵਖੀਂ ਵੇਖ ਨੇ ਹਾਂ ਤੇ ਤੂੰ ਵਧਦਾ ਜਾਂਦਾ ਜੇ॥ ਬਿਨ।

ਮਾਣਕੂ ਬੀ ਘੱਟ ਨਹੀਂ ਸਾ ਝੱਟ ਉਸ ਦੇ ਪਟਿਆਂ ਨੂੰ ਜਾਪਿਆ ਅਤੇ ਸੰਘੀਓ ਖੜਕੇ ਭੋਇ ਨਾਲ ਚਾ ਪਟਕਾਇਆ। ਜਾਂ ਮਾਣਕੂ ਫੇਰ ਬੀ ਦੋ ਤ੍ਰੈ ਹੂਰੇ ਅਤੇ ਲੱਤਾਂ ਉਸ ਹੇਠ ਪਏ ਮੁੰਡੇ ਦੇ ਮਾਰੀਆਂ ਤਾਂ ਓਸ ਆਖਿਆ ਹੋਰ ਮਾਰ। ਜਾਂ ਮਾਣਕੂ ਇਕ ਹੋਰ ਰੱਖ ਦਿੱਤਾ ਤਾਂ ਉਸ ਆਖਿਆ ਆ ਤਾਂ ਐਤਕੀ ਹੋਰ ਮਾਰ। ਉਸ ਇੱਕ ਹੋਰ ਚਾ ਜੜਿਆ॥

ਐਤਨੇ ਚਿਰ ਨੂੰ ਕਿਸੇ ਮਨੁੱਖ ਮਾਣਕੂ ਨੂੰ ਉਪਰੋਂ ਆਣ ਉਠਾਲਿਆ ਅਤੇ ਆਖਿਆ ਕਿੰਉ ਓਏ ਸਾਲਿਆ ਮੁੰਡੇ ਨੂੰ ਮਾਰ ਹੀ ਘੱਤਣਾ ਈ ਜੇ ਇਹ ਦੇ ਪਿਉ ਭਿਰਾ ਸੁਣਨਗੇ ਤਾਂ ਕਿਥੇ ਟੰਗਾਂ