ਡਾਹੇਂਗਾ? ਫੇਰ ਉਸ ਹੇਠ ਪਏ ਨੂੰ ਆਖਿਆ ਚੰਦਰਿਆ ਹੇਠਾਂ ਪਿਆ ਮਾਰ ਖਾਂਦਾ ਏਂ ਹੋਰ ਮਾਰ ਹੋਰ ਮਾਰ ਆਖਕੇ ਪਿਆ ਹੂਰੇ ਖਾਨਾ ਏ ਹਿਯਾਉ ਨਹੀਂ ਆਂਦਾ। ਏਹਿ ਤੈਂ ਥੀਂ ਅੱਧਾ ਤੈ ਨੂੰ ਬੁਰਛੇ ਜਿਹੇ ਨੂੰ ਸੁੰਹ ਘੜੀਆਂ ਤੇ ਲਤਾੜਦਾ ਈ ਉਠਕੇ ਘਰ ਜਾਹ॥
ਉਸ ਮੁੰਡੇ ਉਠਕੇ ਮਾਣਕੂ ਦੇ ਪਟੇ ਫੇਰ ਚਾ ਫੜੇ ਅਤੇ ਆਖਿਆ ਚੱਲ ਖਾਂ ਮੇਰੇ ਪਿਉ ਕੋਲ ਹੁਣ ਮਾਰਕੇ ਸੁੱਕਾ ਕੀਕਣ ਜਾਏਂਗਾ?
ਮਾਣਕੂ ਝੱਟਕਾ ਮਾਰਕੇ ਪਟੇ ਛੁਡਾ ਲੀਤੇ ਅਤੇ ਉਸ ਨੂੰ ਅਜੇਹਾ ਧੱਕਾ ਦਿੱਤਾ ਕਿ ਘੁਮੇਟਣੀ ਖਾਕੇ ਡਿੱਗ ਪਿਆ। ਐਡ ਨੇ ਨੂੰ ਪੰਜਾਂ ਸਤਾਂ ਮੁੰਡਿਆਂ ਆਣਕੇ ਮਾਣਕੂ ਨੂੰ ਗਾਲਾਂ ਦਿੱਤੀਆਂ ਅਤੇ ਲੜਨੇ ਤੇ ਹਟਾ ਦਿੱਤਾ॥
ਹੁਣ ਪੰਜ ਛੀ ਕੁੜੀਆਂ ਮੁਹੱਲੇ ਵਿੱਚ ਆਕੇ ਬੋਲੀਆਂ ਆਓ ਭੈਰੇ ਖੇਡੀਏ, ਇੱਕ ਆਖਿਆ ਅਸਾਂ ਤੇ ਖੇਡਣਾ ਨਹੀਂ ਅਸਾਡਾ ਪੈਰ ਦੁਖਦਾ ਜੇ ਜੇ ਤੁਹਾਡੀ ਸਲਾਹ ਹੋਵੇ ਤਾਂ ਬੈਠਕੇ ਪਹੇਲੀਆਂ ਪਾਓ। ਏਹਿ ਸੁਣਕੇ ਕਿਸੇ ਰਾਜੇ ਰਾਣੀ ਦੀ ਤੇ ਕਿਸੇ ਚਿੜੀ ਚਿੜੇ ਦੀ ਕਥਾ ਪਾਈ। ਇੱਕ ਉਨ੍ਹਾਂ ਵਿਚੋਂ ਨੇਉਲ਼ ਦੀ ਕਥਾ ਪਾਕੇ ਬੋਲੀ- ਆ ਬੱਸ ਭੈਣ ਨੰਦੀ ਅਸਾਨੂੰ ਤੇ ਏਹਿ ਇੱਕ ਹੀ ਆਂਦੀ ਸਾਂਈ ਸੋ ਅਸਾਂ ਸੁਣਾ ਛੱਡੀ ਹੁਣ ਤੂੰ ਸੁਣਾਉ। ਉਸ ਆਖਿਆ ਅੜਿਯੇ ਸੁਣਨ ਵਾਲੀਆਂ ਕਥਾਂ ਥੀਂ ਅਸਾ ਨੂੰ ਨੀਂਦਰ ਆਂਦੀ ਨੇ ਕੋਈ ਬੁੱਝਣ ਵਾਲੀਆਂ ਪਹਿਲੀਆਂ ਪਾਓ॥
ਉਨਾਂ ਵਿੱਚੋਂ ਇੱਕ ਬੋਲੀ ਭਲਾ ਬੁਝੋ ਖਾਂ (ਇਤਨੀਕੁ ਰਾਈ, ਸਾਰੇ ਸ਼ਹਿਰ ਖਿੰਡਾਈ) ਪਹਿਲਾ ਤੇ ਕੁਝ ਸੋਚ ਵਿੱਚ ਪਈਆਂ ਪਰ ਫੇਰ ਆਖਿਆ ਭੈਣ ਏਹਿ ਤਾ ਅੱਗ ਜਾਪਦੀ ਜੇ। ਉਸ ਆਖਿਆ ਅ ਨੀ ਅਹਾਂ ਏਹ ਅੱਗ ਹੀ ਜੇ ਫੇਰ ਇੱਕ ਕੁੜੀ ਆਖਿਆ ਲਓ ਮੇਰੀ ਫੜੇਲੀ ਬੁੱਝੋ। (ਥੜੇ ਉੱਤੇ ਥੜਾ ਉੱਪਰ ਲਾਲ ਕਬੂਤਰ ਖੜਾ।) ਇੱਕ ਕੁੜੀ ਏਹਿ ਬੀ ਬੁੱਝ ਲੀਤੀ ਕਿ ਭੈਣੇ ਆਹਿ ਦੀਵਾ ਹਈ॥