ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/28

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(੩੧)

ਫੇਰ ਇੱਕ ਕੁੜੀ ਬੋਲੀ ਹੱਛਾ ਭੈਣੋ ਇੱਕ ਬਾਤ ਮੇਰੀ ਬੀ ਬੁੱਝੋ ਖਾਂ ਤਦ ਤੁਹਾਡੀ ਚਤਰਾਈ ਮੰਨਾਂਗੀ (ਕਥ ਪਾਵਾਂ ਕਥੋਲੀ ਪਾਮਾਂ ਸੁਣ ਖਾਂ ਭਾਈ ਹਕੀਮਾਂ, ਲਕੜੀਆਂ ਤੇ ਪਾਣੀ ਕੀਤਾ ਪਾਣੀਓਂ ਕੀਤੀਆਂ ਢੀਮਾਂ) ਏਹਿ ਫੜੇਲੀ ਸੁਣਕੇ ਸਭੋ ਸੋਚ ਵਿੱਚ ਪਈਆਂ ਅਤੇ ਬੋਲੀਆਂ ਭੈਣੇ ਏਹ ਤਾ ਕੋਈ ਔਖੀ ਫੜੋਲੀ ਪਾਈ ਨੇ ਜੋ ਅਸਾਝੋਂ ਬੁੱਝ ਨਹੀਂ ਹੁੰਦੀ। ਭਲਾ ਦਸ ਖਾਂ ਖਾਣੇ ਵਿੱਚ ਹੈ ਕੇ ਵਰਤਣੇ ਵਿੱਚ ਉਸ ਆਖਿਆ ਵਰਤਣੇ ਵਿੱਚ ਬੀ ਹੈ ਅਤੇ ਖਾਣੇ ਪੀਣੇ ਵਿੱਚ ਬੀ ਆਂਦੀ ਜੇ। ਉਨ੍ਹੀਂ ਫੇਰ ਧਿਆਨ ਕਰ ਕੇ ਬੀ ਜਾਂ ਕੁੱਝ ਨਾ ਦੱਸਿਆ ਤਾਂ ਆਖਿਆ ਭੈਣੇ ਏਹਿ ਤੇ ਅਸਾ ਤੇ ਨਹੀਂ ਬੁੱਝ ਹੁੰਦੀ ਤੁਹੇਂ ਦੱਸ ਖਾਂ ਕੀ ਜੇ?

ਉਸ ਆਖਿਆ ਸੱਤ ਵਾਰੀਂ ਆਖ ਦੇਓ ਹਾਰੀਆਂ।

ਉਨ੍ਹੀਂ ਸਭਨੀ ਜਾਂ ਸੱਤ ਵਾਰੀਂ ਹਾਰੀਆਂ ਹਾਰੀਆਂ ਆਖਿਆ ਤਾਂ ਉਸ ਹੱਸਕੇ ਆਖਿਆ ਬੱਸ ਇਸੇ ਗੱਲ ਪਰ ਫੜੇਲੀਆਂ ਪਾਉਣ ਦੀ ਚਾਉੜ ਕਰਦੀਆਂ ਸਾਓ ਏਹਿ ਤਾਂ ਬਹੁਤ ਹੀ ਸੁਖਾਲੀ ਗੱਲ ਸਾਈ। ਸੁਣੋ ਮੈਂ ਦੱਸ ਦੇਨੀ ਹਾਂ। ਏਹਿ ਕ਼ਮਾਦੀ ਦਾ ਗੰਨਾ ਅਤੇ ਉਸ ਦਾ ਰਸ ਅਤੇ ਗੁੜ ਦੀਆਂ ਭੇਲਆਂ ਨੇ। ਏਹ ਸੁਣਕੇ ਸਭੋ ਹੱਸ ਪਈਆਂ।

ਫੇਰ ਇੱਕ ਨੇ ਆਖਿਆ ਭੈਣੇ ਚਾਨਣੀ ਰਾਤ ਜੇ ਆਓ ਚੁਟਾਹਲਾ ਪਾਈਯੇ। ਏਹ ਗੱਲ ਆਖਕੇ ਸਭੋ ਕੱਠੀਆਂ ਹੋ ਗਈਆਂ ਅਤੇ ਹੱਥਾਂ ਵਿੱਚ ਹੱਥ ਫਸਾਕੇ ਘੇਰਾ ਮਾਰ ਖਲੋਤੀਆਂ। ਕਿਸੇ ਕੋਈ ਬੋਲੀ ਪਾਈ ਅਤੇ ਕਿਸੇ ਕੋਈ ਗੀਤ ਗਾਇਆ) ਜਾਂ ਘੁੰਮ ਘੁੰਮ ਕੇ ਫਾਮੀਆਂ ਹੋ ਗਈਆਂ ਤਾਂ ਆਖਿਆ ਆਵੋ ਹੁਣ ਗਿੱਧਾ ਪਾਇਯੇ। ਅਜੇ ਗਿੱਧਾ ਪਾਉਣ ਹੀ ਲੱਗੀਆਂ ਸਨ ਕਿ ਕਿਸੇ ਦੀ ਮਾਂ ਵਾਜ ਮਾਰੀ ਨੀ ਗੰਗੀ ਘਰ ਆਉ। ਕੋਈ ਬੁੱਢੀ ਬੋਲੀ ਨੀ ਵੀਰੋ ਤੇਰਾ ਪਿਉ ਗੁੱਸੇ ਪਿਆ ਹੁੰਦਾ ਜੇ ਘਰ ਆਉ। ਕਿਸੇ ਦੀ ਮਾਂ ਆਖਿਆ ਕੁੜੇ ਪਾਰਬਤੀ ਆਖਾਂ ਤੇਰੇ ਜਿਸ ਕਿਸੇ