ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੩੫ )

ਇੱਕ ਤੇ ਇਸ ਦਾ ਪਿਉ ਜਾਪਦਾ ਏ ਅਤੇ ਦੂਜਾ ਇਸ ਦਾ ਭਤੋਂਈਆ ਹੋਊਂਗਾ॥ ਪਾਸੋਂ ਇਕ ਬੁੱਢੀ ਆਖਿਆ ਕਾਕਾ ਏਹ ਤੇਰੀਆਂ ਸਾਲੀਆਂ ਹੈਨ ਇਨਾਂ ਦਾ ਠਠੇ ਕਰਨ ਦਾ ਰਾਹੁ ਹੀ ਹੁੰਦਾ ਜੇ ਤੂੰ ਕਿਸੇ ਨਾਲ ਗੁੱਸੇ ਨਾ ਹੋ ਬੈਠੀ। ਫੇਰ ਕੁੜੀਆਂ ਨੂੰ ਸਮਝੌਤੀ ਦਿੱਤੀ ਬੱਸ ਨੀਂ ਜਦਦਿਆਂ ਨੂੰ ਖਾਣੀਓਂ ਤੁਸਾਂ ਤਾਂ ਜੀਜੇ ਨੂੰ ਇਕ ਵਾਰ ਠੱਠਿਆਂ ਨਾਲ਼ ਲੱਦ ਦਿਤਾਸੁ। ਇਹ ਵਡੇ ਸੋਹਰ ਦਾ ਰਹਿਣਵਾਲਾਈ ਜੇ ਇਹ ਬੀ ਕੁਛ ਉਤਰ ਦੇਉ ਤਾਂ ਤੁਹਾਨੂੰ ਚੁੱਪ ਕਰਾਕੇ ਛਡੇਗਾ॥ ' ਫੇਰ ਕੁੜੀਆਂ ਆਖਿਆਹੱਛਾ ਜੀਜਾ ਅਸਾਂ ਤੇ ਨੂੰ ਹੋਰ ਕੁਛ ਨਹੀਂ ਆਖਦੀਆਂ ਕੋ ਈ ਛੰਦ ਸੁਣਾਉ॥ ਚੀਜੇ ਆਖਿਆ ਅਸਾਡੇ ਲਹੌਰ ਵਿੱਚ ਤੇ ਛੰਦ ਪਾਉਣੇ ਦੀ ਚਾਲ ਨਹੀਂ ਇਸੀ ਕਰਕੇ ਅਸੀਂ ਕੋਈ ਸਿੱਖਿਆ ਨਹੀਂ। ਸਾਲੀਆਂ ਆਖਿਆ ਛੰਦ ਤਾ ਦੁਆਬੇ ਮਾਂਝੇ ਸਭਨੀ ਜਾਗੀ ਜੀਜ਼ੇ ਪਾਉਂਦੇ ਹੁੰਦੇ ਹੈਨ ਤੂੰ ਕਿਸ ਗੁੰਗੇਂ ਦੀ ਮਾਰ ਏ ਜੋ ਕੋਈ ਛੰਦ ਨਹੀਂ ਸੁਣਾਉਂਦਾ? ਜੀਜੇ ਆਖਿਆ ਗੁੰਗੇ ਡੋਰੇ ਦੀ ਮਾਰ ਤੇ ਤੁਸੀਂ ਹੋ ਮੰਗੀਆਂ ਅਸਾਂ ਤੇ ਐਂਤਨਾ ਹੀ ਆਖ ਨੇ ਹਾਂ ਕਿ ਅਸਾਂ ਨੂੰ ਛੰਦ ਕੋਈ ਨਹੀਂ ਆਂਦਾ ਨੇ ਸਾਲੀਆਂ ਆਖਿਆ ਚਲੋ ਨੀ ਕੁੜੀਓ ਇਸ ਦੀ ਮਾਂ ਨੂੰ ਕੋਈ ਅਣਜਾਣ ਲਗਾ ਹੋਣਾ ਈ ਇਸੇ ਖਾਤਰ ਇਸ ਨੂੰ ਕੋਈ ਛੰਦ ਨਹੀਉਂ ਸਿਖਾਇਆ॥ ਜੀਜੇ ਆਖਿਆ ਖਲੋ ਜਾਓ ਜਾਂਦੀਆਂ ਕਿੰਉ ਹੋ ਜੇ ਤੁਹਾਡੀ ਏਹੀ ਮਰਜੀ ਜੇ ਤਾਂ ਕੋਈ ਛੋਟਾ ਮੋਟਾ ਛੰਦ ਬੀ ਪਾ ਦੇਵਾਂਗੇ॥ ਜਾਂ ਕੁੜੀਆਂ ਜਾਣ ਲਿਆ ਕਿ ਡੌਲ ਨਾਲ਼ ਅਸਾ ਨੂੰ ਮਸਕਰੀ ਕੀਤੀ ਜੇ ਤਾਂ ਆਖਿਆ ਵੇਖਿਆ ਕੁੜੇ ਕੇਡਾ ਖਚਰਾ ਈ ਗੱਲ ਵਿੱਚ ਹੀ ਮਸਕਰੀ ਕਰ ਗਿਆ ਈ ? ਇੱਕ ਕੁੜੀ ਬੋਲੀ ਨਾ ਭਾਈ