ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੩੪ )

ਸੈਹਰਾਂ ਦੀਆਂ ਤ੍ਰੀਮਤਾਂ ਅੱਜ ਦੇ ਦਿਹਾੜੇ ਸਰਘੀ ਖਾਕੇ ਤੇ ਭਲਕੇ ਵਰਤ ਰੱਖਣਗੀਆਂ॥ ਥੁਹੜੇ ਦਿਨਾਂ ਤੇ ਪਿਛੋਂ ਮੂਲੇ ਆਪਣੇ ਮਾਣਕੂ ਨੂੰ ਅੰਬਰਸਰ ਛੱਡਕੇ ਆਪਣੇ ਘਰ ਲਹੌਰ ਨੂੰ ਗਈ ਤੇ ਵਟਾਲੇ ਥੀਂ ਜੁ ਆਹਰ ਦੇ ਮੁਕਲਾਵੇ ਦੀ ਖਬਰ ਪੁੱਜੀ। ਜੁਆਹਰ ਹਿੱਕ ਪਾਧੇ ਤੇ ਪਹਤ ਅਤ ਹਿੱਕ ਨਾਈ ਅਰ ਝੀਉਰ ਨੂੰ ਨਾਲ ਲੈਕੇ ਆਪਣੇ ਸਾਹੁਰਿਆਂ ਵੇ ਘਰ ਵਟਾਲੇ ਜਾ ਪਹੁਭਾ। ਜਾਂ ਸਾਹੁਰੇ ਘਰ ਦੇ ਬੂਹੇ ਪੁਰ ਗਿਆ ਤਾਂ ਅੰਦਰੋਂ ਕਿਸੀ ਮਤ ਤੇਲ ਦੀ ਪਲੀ ਲਿਆਕੇ ਦੋਹੀਂ ਮੁਖੀ ਚੋਈ ਤੇ ਮੁੰਡੇ ਨੂੰ ਅੰਦਰ ਦਾ ਲੰਘਾਇਆ। ਮੁੰਡੇ ਆਪਣੀ ਸੱਸ ਅਤੇ ਸਾਹੁਰੇ ਨੂੰ ਪੈਰੀਪੈਣਾ ਆਖਿਆ ਉਨੀਂ ਜੀਉਂਦਾ ਰਹੁ ਕਾਕਾ ਆਖਕੇ ਬਹਾਲ ਲੀਤਾ ਅਤੇ ਕੁਝ ਮਿਠਿਆਈ ਕੱਢਕੇ ਅੱਗੇ ਰੱਖੀ । ਐਂਤਨੇ ਨੂੰ ਮਹੱਲੇ ਦੀਆਂ ਕੁੜੀਆਂ ਕੱਠੀਆਂ ਹੋਕੇ ਮੁੰਡੇ ਦੇ ਚੌਹੀਂ ਪਾਸੀਂ ਘੇਰਾ ਆਣ ਪਾਇਆ ਅਤੇ ਆਪਣੀ ਮਾਂਝੇ ਦੀ ਬੋਲੀ ਵਿੱਚ ਜੋ ਲਹੌਰ ਅੰਬਰਸਰ ਤੇ ਬਹੁਤ ਵੱਖਰੀ ਏਗੱਲਾਂ ਪੁੱਛਣ ਤੇ ਠਠੇ ਕਰਨ ਲੱਗੀਆਂ ॥ ਕਿਸੇ ਆਖਿਆ ਜੀਜਾ ਰਾਮਸੱਤ, ਕੋਈ ਬੋਲੀ ਜੀਜਾ ਰਾਜੀ ਏ? ਕਿਸੇ ਆਖਿਆ ਜੀਜਾ ਤੇਰੀ ਮਾਂ ਰਾਜੀ ਸਾਈ ਅਸਾਂ ਸੁਣਿਆ ਸਾ ਤੇਰੀ ਭੈਣ ਤੇ ਤੇਰੀ ਮਾਂ ਦੇਨੇ ਸਲਾਹ ਕਰਕੇ ਕਿਸੇ ਸੁਪਾਹੀ ਨਾਲ ਉਧਲ ਗਈਆਂ। ਅਸਾ ਨੂੰ ਇਹ ਸੁਣਕੇ ਵਡੀ ਚਿੰਤਾ ਹੋਈ ਸੀ ਦਸਖਾਂ ਇਹ ਗੱਲ ਸੱਚੀ ਹੈ ਕਿ ਲੋਕ ਝੂਠ ਹੀ ਆਖ- ਦੇ ਸਨ? ਕਿਸੇ ਆਖਿਆ ਕੁੜੇ ਜੇ ਝੂਠ ਹੁੰਦਾ ਤਾਂ ਇਹ ਅਸਾਡੇ ਨਾਲ਼ ਹੱਸਕੇ ਗੱਲ ਕਰਦਾ ਵੇਖੋਖਾਂ ਇਸ ਦੇ ਮੂੰਹ ਵਲ ਕੇਹਾ ਉਦਾਸ ਜੇਹਾ ਵਿਖਾਲੀ ਦਿੰਦਾ ਜੇ। ਕਿਸੇ ਨਾਈ ਤੇ ਝੀਉਰ ਵਲ ਤੱਕ ਕੇ ਆਖਿਆ ਜੀਜਾ ਏਹ ਦੋਨੋ ਤੇਰੇ ਕੀ ਲਗਦੇ ਹੈਨ ? ਕੋਈ ਬੋਲੀ