ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੩੩ )

ਹਿੱਕ ਬਾਲ ਆਪਣੀ ਮਾਂ ਨੂੰ ਪੁੱਛਿਆ ਬੇਬੇ ਕਰੂਏ ਚੌਥ ਕੀ ਹੁੰਦੀ ਜੇ ? ਮਾਂ ਆਖਿਆਪੁੱਤਰ ਹਰ ਵਰਸ ਕੱਤਕ ਦੇ ਮਹੀਨੇ ਏਹ ਕਰੂਏ ਚੌਥ ਆਂਦੀ ਹੁੰਦੀ ਨੇ ਇਸ ਵਿੱਚ ਵਿਆਹੀਆਂ ਹੋਈਆਂ ਸੂਹਾ- ਗਣਾਂ ਕੁੜੀਆਂ ਤ੍ਰੀਮਤਾਂ ਸਾਰਾ ਦਿਨ ਵਰਤ ਰੱਖਦੀਆਂ ਅਤੇ ਅੰਨ ਜਲ ਕੁਝ ਨਹੀਂ ਕੀਤਾ ਕਰਦੀਆਂ। ਜਾਂ ਪੰਜ ਛੀ ਘੜੀ ਰਾਤ ਗਈ ਥੀਂ ਚੰਦਰਮਾ ਦੇਉਤਾ ਚੜ ਖਲੋਂਦਾ ਏ ਉਸ ਨੂੰ ਅਰਘ ਦੇ ਕੇ ਮੂੰਹ ਜੁਠਾਲੀਦਾ ਹੁੰਦਾਜ਼ੇ। ਪੱਤਰ ਏਹ ਵਰਭ ਅਯਾਣੀਆਂ ਕੁੜੀਆਂ ਨੂੰ ਵੱਡਾ ਔਖਾ ਹੁੰਦਾ ਏ ਇਸੀ ਸਬਬ ਉਨਾਂ ਦਾ ਮਨ ਪਰਚਣ ਲਈ ਸਿਆਣਿਆਂ ਜੂਆ ਖੇਡਣ ਦੀ ਚਾਲ ਭੋਰ ਛੱਡੀ ਜੇ ॥ ਪੱਤਰ ਪੁੱਛਿਆ ਮਾਂ ਹੋਰ ਕੀ ਹੁੰਦਾ ਨੇ? ਮਾਂ ਆਖਿਆ ਭਕਾਲਾਂ ਦੇ ਵੇਲੇ ਸਭੇ ਵਰਤਣਾਂ ਮਿੱਟੀ ਦੇ ਕਰੂਏ ਪਾਣੀ ਨਾਲ਼ ਭਰਕੇ ਅਤੇ ਘੀ ਦੀਆਂ ਯਾਰਾਂ ਮੱਠੀਆਂ ਮਣਸਕੇ ਆਪਣੀ ਸਸ ਯਾ ਪਤੀਹਸ ਯਾ ਨਣਾਨ ਨੂੰ ਦਿੰਦੀਆਂ ਨੇ। ਅਤੇ ਨਮੀਆਂ ਵਿਆਹੀਆਂ ਹੋਈਆਂ ਕੁੜੀਆਂ ਦੇ ਲਈ ਉਨਾਂ ਦੇ ਸਾਹੁਰਿਆਂ ਦੇ ਘਰ ਥਾਂ ਭਾਂਤ ਭਾਂਤ ਦੇ ਗਹਿਣੇ ਕੱਪੜੇ ਅਤੇ ਖਿਡਾਉਣੇ ਆਉਂਦੇ ਹੁੰਦੇ ਨੇ ਜੇਹਾਕੁ ਭਲਕੇ ਅਸਾਡੀ ਗੁਰਾਂਦੇਈ ਨੂੰ ਬੀ ਤਿਹਾਰ ਆਵੇਗਾ ॥ ਪੱਤਰ ਆਖਿਆ ਗੁਰਾਂਦੇਈ ਤੇ ਮੂਲੋਂ ਹੀ ਅਯਾਦੀਏ ਏਸ ਨੂੰ ਵਰਤ ਰਖਾਕੇ ਮਾਰ ਦੇਣਾਈ ਮਾਂ ਆਖਿਆ ਨਾ ਪੁੱਤਰ ਅੰਞੁ ਨਹੀਓਂ ਆਖੀਦਾ, ਏਹ ਵਰਤ ਸਭਨਾਂ ਸੁਹਾਗਣਾਂ ਨੂੰ ਰੱਖਣਾ ਪੈਂਦਾ ਹੁੰਦਾ ਨੇ। ਸਗੋਂ ਤੂੰ ਭਲਕੇ ਗੁਰਾਂਦੇਈ ਨੂੰ ਧੀਰਜ ਦੇਂਦਾ ਅਤੇ ਮਨ ਪਰਚਾਂਦਾ ਰਹੀ। ਏਹ ਵਰਤ ਨਿਰਾ ਅਸਾਡੇ ਸੈਂਚਰ ਹੀ ਤੇ ਨਹੀਂ ਰਖੀਦੇ ਸਾਰੇ ਪਿੰਡਾਂ ਅਤੇ