ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਕ]

ਕੀਤਾ ਗਿਆ ਹੈ । ਇਸ ਭਾਗ ਦੀ ਵੀ ਕੁਝ ਸਾਮਗ੍ਰੀ ਨਵੀਂ ਹੈ । ਵਿਭਕਤੀਆਂ ਅਤੇ ਸੰਬੰਧਕਾਂ ਦੇ ਅਰਬ, ਕ੍ਰਿਆ ਦੇ ਅਰਥ, ਵਾਚ ਆਦਿ ਉਪਰ ਵੀ ਵਿਚਾਰ ਕੀਤਾ ਗਿਆ ਹੈ ।

੨੧, ਵਿਆਕਰਣ ਦੇ ਜਿਹੜੇ ਨਿਯਮ ਅਜੇ ਤੀਕ ਨਹੀਂ ਬਣਾਏ ਗਏ ਸਨ, ਉਨ੍ਹਾਂ ਦੇ ਬਣਾਉਣ ਦਾ ਜਤਨ ਕੀਤਾ ਗਿਆ ਹੈ, ਜਿਵੇਂ ਅੱਖਰ-ਵੰਡ ਅਤੇ ਬਲ ਬਾਰੇ ਨਿਯਮ (ਦੇ੦ §੯੮, §§੧੦੪ ਤੋਂ ੧੦੯); ਜਿਹੜੇ ਨਿਯਮ ਪਹਿਲਾਂ ਹੀ ਬਣੇ ਮਿਲਦੇ ਸਨ, ਉਨ੍ਹਾਂ ਨੂੰ ਸੋਧਣ ਦਾ ਜਤਨ ਕੀਤਾ ਗਿਆ ਹੈ।

੨੨. ਜਿੱਥੋਂ ਤੀਕਹੋ ਸਕਿਆ ਹੈ, ਉਦਾਹਰਣ ਵਰਤਮਾਨ ਸਾਹਿੱਤ ਦੀਆਂ ਉੱਘੀਆਂ ਕਿਰਤਾਂ ਵਿੱਚੋਂ ਹੀ ਲਏ ਗਏ ਹਨ । ਜਿੱਥੇ ਉਦਾਹਰਣਾਂ ਦੀ ਭਾਸ਼ਾ ਸੋਹਣੀਹੈ, ਉੱਥੇ ਉਨ੍ਹਾਂ ਦੇ ਵਿਚਾਰ ਵੀ ਉੱਚੇ ਹਨ ।

੨੩. ਪਾਠਕਾਂ ਦੇ ਸੌਖ ਲਈ ਉਦਾਹਰਣ ਦੇ ਸ਼ਬਦ ਅਤੇ ਪਾਰਿਭਾਸ਼ਿਕ ਸ਼ਬਦ ਮੋਟੇ ਟਾਈਪ ਵਿੱਚ ਛਪਾਏ ਗਏ ਹਨ।

੨੪. ਆਪਣੀ ਵੱਲੋਂ ਪ੍ਰਚਲਿਤ ਪਾਰਿਭਾਸ਼ਿਕ ਸ਼ਬਦਾਂ ਦੇ ਵਰਤਣ ਦਾ ਹੀ ਜਤਨ ਕੀਤਾ ਗਿਆ ਹੈ । ਹਾਂ, ਕੁਝ ਕਾਰਣਾਂ ਕਰਕੇ ਹੇਠ ਲਿਖੇ ਸ਼ਬਦ ਬਦਲਨੇ ਪਏ ਹਨ :- ਪੜਨਾਂਵ ਦੀ ਥਾਂ ਸਰਬਨਾਂਵ ਬਿਸਰਾਮ-ਚਿੰਨ੍ਹ ਦੀ ਥਾਂ ਵਿਰਾਮ-ਚਿੰਨ੍ਹ ਆਦਿ ਮਾਤ੍ਰਾਂ ਦੀ ਥਾਂ ਅਗੇਤਰ ਅੰਤ ਮਾਤ੍ਰਾ ਦੀ ਥਾਂ ਪਿਛੇਤਰ ਸ਼ਬਦ-ਉਸਾਰੀ ਦੀ ਥਾਂ ਸ਼ਬਦ-ਰਚਨਾ ਗੁੰਝਲ ਵਾਕ ਦੀ ਥਾਂ ਮਿਸ਼ਰਿਤ ਵਾਕ

੨੫. ਪਾਰਿਭਾਸ਼ਕ ਸ਼ਬਦਾਂ ਦੀਆਂ ਪੰਜਾਬੀ-ਅੰਗ੍ਰੇਜ਼ੀ ਅਤੇ ਅੰਗ੍ਰੇਜ਼ੀ-ਪੰਜਾਬੀ ਸੂਚੀਆਂ ਵੀ ਦੇ ਦਿਤੀਆਂ ਹਨ । ਇਨ੍ਹਾਂ ਦੇ ਹੋਣ ਕਰਕੇ ਕਿਸੇ ਸ਼ਬਦ ਦੇ ਬਾਰੇ ਸ਼ਕ ਨਹੀਂ ਰਹੇਗਾ ਅਤੇ ਵਿਸ਼ੇ ਨੂੰ ਸਮਝਣ ਲਈ ਕੋਈ ਔਖਿਆਈ ਨਹੀਂ ਹੋਵੇਗੀ।

ਮਾਨਯੋਗ ਡਾ੦ ਭਾਈ ਜੋਧ ਸਿੰਘ ਜੀ ਨੇ ਇਸ ਪੁਸਤਕ ਦੇ ਸੁਧਾਰ ਲਈ ਕੁਝ ਬਹੁਮੁੱਲੇ ਸੁਝਾ ਦਿੱਤੇ ਹਨ, ਉਨ੍ਹਾਂ ਲਈ ਲੇਖਕ ਉਨ੍ਹਾਂ ਦਾ ਧੰਨਵਾਦ ਕਰਦਾ ਹੈ ।

ਯੂਨੀਵਰਸਿਟੀ ਪਬਲੀਕੇਸ਼ਨ ਬਿਉਰੋ ਅਤੇ ਵੀ. ਵੀ. ਆਰ. ਆਈ. ਪ੍ਰੈਸ ਦੋਹਾਂ ਨੇ ਇਸ ਪੁਸਤਕ ਦੇ ਸ਼ੁਧ ਅਤੇ ਸਾਫ਼-ਸੁਥਰੀ ਛਪਣ ਵਿੱਚ ਜੋ ਸਹਿਯੋਗ ਦਿੱਤਾ ਹੈ, ਉਸ ਦੇ ਲਈ ਉਨ੍ਹਾਂ ਦਾ ਵੀ ਧੰਨਵਾਦੀ ਹਾਂ ।

{{gap}ਪਾਠਕਾਂ ਨੂੰ ਇਸ ਵਿਆਕਰਣ ਵਿੱਚ ਜੇਕਰ ਕੋਈ ਦੋਸ਼ ਜਾਂ ਊਣਤਾਈਆਂ ਦਿਸਣ ਤਾਂ ਉਹ ਲੇਖਕ ਜਾਂ ਬਿਉਰੋ ਨੂੰ ਪਤਾ ਦੇਣ ਦੀ ਕਿਰਪਾ ਕਰਨ, ਤਾਂ ਜੋ ਅਗਲੀ ਵਾਰ ਉਨ੍ਹਾਂ ਨੂੰ ਦੂਰ ਕਰਨ ਦਾ ਜਤਨ ਕੀਤਾ ਜਾਏ । ਗੁੜਗਾਓਂ ੩੧,੭.੬੪ ਦੁਨੀ ਚੰਦ Digitized by Panjab Digital Library | www.panjabdigilib.org