ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਭਾਸ਼ਾ ਦਾ ਵਿਆਕਰਣ

ਪੰਜਾਬੀ ਭਾਸ਼ਾ ਦਾ ਇਤਿਹਾਸ ਅਤੇ ਵਿਕਾਸ

ਪੰਜਾਬੀ ਭਾਸ਼ਾ ਦਾ ਇਤਿਹਾਸ

ਭਾਰਤ-ਯੂਰਪੀ

੧. ਪੰਜਾਬੀ ਵਰਤਮਾਨ ਭਾਰਤੀ ਆਰਯ-ਭਾਸ਼ਾਵਾਂ ਵਿੱਚੋਂ ਇਕ ਹੈ । ਇਨ੍ਹਾਂ ਸਭਨਾਂ ਦਾ ਸੰਬੰਧ ਉਸ ਭਾਸ਼ਾ-ਪਰਵਾਰ ਨਾਲ ਹੈ, ਜਿਸ ਨੂੰ ਆਰਯ ਜਾਂ ਭਾਰਤ-ਯੂਰਪੀ ਭਾਸ਼ਾ-ਪਰਵਾਰ ਆਖਦੇ ਹਨ । ਇਸ ਭਾਰਤ-ਯੂਰਪੀ ਦੇ ਬੋਲਣ ਵਾਲੇ ਅਸਾਮ ਤੋਂ ਲੈ ਕੇ ਆਈਸਲੈਂਡ ਤਕ ਫੈਲੇ ਹੋਏ ਹਨ । ਵਰਤਮਾਨ ਸਮੇਂ ਦੀਆਂ ਭਾਰਤੀ ਆਰਯ ਭਾਸ਼ਾਵਾਂ ਅਤੇ ਬਲੋਚੀ, ਪਸ਼ਤੋ, ਫ਼ਾਰਸੀ, ਯੂਨਾਨੀ, ਇਟਾਲੀਅਨ, ਜਰਮਨ, ਅੰਗ੍ਰੇਜ਼ੀ, ਰੂਸੀ ਆਦਿ ਏਸੇ ਪੁਰਾਣੀ ਭਾਰਤ-ਯੂਰਪੀ ਤੋਂ ਨਿਕਲੀਆਂ ਹਨ । ਇਸ ਮੁਢਲੀ ਆਰਯ ਭਾਸ਼ਾ ਦੀਆਂ ਦੋ ਸ਼ਾਖਾਂ ਹਨ—(੧) ਪੂਰਬੀ ਜਾਂ ਭਾਰਤ-ਈਰਾਨੀ ਅਤੇ (੨) ਪੱਛਮੀ ਜਾਂ ਯੂਰਪੀ ।

ਭਾਰਤ-ਈਰਾਨੀ

੨. ਪੂਰਬੀ ਜਾਂ ਭਾਰਤ-ਈਰਾਨੀ ਦੀਆਂ ਵੀ ਦੋ ਸ਼ਾਖਾਂ ਹਨ - ਭਾਰਤੀ ਅਤੇ ਈਰਾਨੀ । ਭਾਰਤੀ ਸ਼ਾਖ ਤੋਂ ਵੇਦਿਕ, ਸੰਸਕ੍ਰਿਤ, ਪ੍ਰਾਕ੍ਰਿਤ, ਅਪਭ੍ਰੰਸ਼ ਅਤੇ ਵਰਤਮਾਨ ਭਾਰਤੀ ਆਰਯ ਭਾਸ਼ਾਵਾਂ ਨਿਕਲੀਆਂ ਹਨ। ਈਰਾਨੀ ਸ਼ਾਖ ਤੋਂ ਜ਼ੇਂਦ ਜਾਂ ਅਵੇਸਤਾ ਦੀ ਭਾਸ਼ਾ ਅਤੇ ਪੁਰਾਣੇ ਸਮੇਂ ਦੀ, ਵਿਚਲੇ ਸਮੇਂ ਦੀ ਅਤੇ ਵਰਤਮਾਨ ਸਮੇਂ ਦੀ ਫ਼ਾਰਸੀ ਅਤੇ ਬਲੋਚੀ ਤੇ ਪਸ਼ਤੋ ਨਿਕਲੀਆਂ ਹਨ।

ਉੱਪਰ ਜੋ ਕੁਝ ਕਿਹਾ ਗਿਆ ਹੈ ਉਸ ਦਾ ਮਤਲਬ ਇਹ ਹੈ ਕਿ ਯੂਰਪ, ਈਰਾਨ ਅਤੇ ਭਾਰਤ ਦੇ ਆਰੀਆਂ ਦਾ ਇਕ ਦੂਜੇ ਨਾਲ ਬਹੁਤ ਨੇੜੇ ਦਾ ਸੰਬੰਧ ਹੈ। ਉਨ੍ਹਾਂ ਦੀਆਂ ਭਾਸ਼ਾਵਾਂ ਵਿਚ ਜੋ ਮੇਲ ਦਿਸਦਾ ਹੈ, ਉਸ ਤੋਂ ਸਿੱਧ ਹੁੰਦਾ ਹੈ ਕਿ ਉਨ੍ਹਾਂ ਸਭਨਾਂ ਦੇ ਵਡੇ-ਵਡੇਰੇ ਕਦੇ ਪੁਰਾਣੇ ਸਮੇਂ ਵਿਚ ਕਿਤੇ ਇਕੱਠੇ ਰਹਿੰਦੇ ਸਨ ਅਤੇ ਇਕੋ ਭਾਸ਼ਾ ਬੋਲਦੇ ਸਨ। ਕਦ ਅਤੇ ਕਿੱਥੇ ? ਇਸ ਵਿਸ਼ੇ ਉਪਰ ਵਿਦਵਾਨਾਂ ਦਾ ਮਤ-ਭੇਦ ਹੈ ।

ਭਾਰਤੀ ਆਰਯ ਭਾਸ਼ਾ

੩. ਭਾਰਤੀ ਆਰਯ ਭਾਸ਼ਾ ਵੀ ਸਮੇਂ ਦੇ ਗੇੜ ਨਾਲ ਨਵੀਆਂ ਨਵੀਆਂ ਬੋਲੀਆਂ ਦਾ ਰੂਪ ਧਾਰਨ ਕਰਦੀ ਰਹੀ ਹੈ । ਭਾਸ਼ਾ ਦੀਆਂ ਧੁਨੀਆਂ ਹੀ ਨਹੀਂ, ਉਸ