ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਭਾਸ਼ਾ ਦਾ ਵਿਆਕਰਣ


ਦੇ ਰੂਪ ਅਤੇ ਵਾਕ ਬਣਾਉਣ ਦੇ ਢੰਗ ਅਤੇ ਸ਼ਬਦਾਂ ਦੇ ਅਰਥ ਵੀ ਬਦਲਦੇ ਰਹੇ ਹਨ । ਵਿਕਾਸ ਦਾ ਖਿਆਲ ਕਰਕੇ ਇਸ ਭਾਰਤੀ ਆਰਯ-ਭਾਸ਼ਾ ਦੇ ਤਿੰਨ ਕਾਲ ਮੰਨੇ ਜਾਂਦੇ ਹਨ :-

(੧) ਆਰੰਭ ਦਾ ਜਾਂ ਮੁਢਲਾ ਕਾਲ :—(ਵਿ੦ ਪੂ੦ ੧੫੦੦ - ਵਿ੦ ਪੂ੦ ੫੦੦) । ਇਸ ਸਮੇਂ ਦੀ ਸਭ ਤੋਂ ਪ੍ਰਸਿੱਧ ਅਤੇ ਉੱਤਮ ਕਿਰਤ ਵੇਦ ਹਨ । ਵੇਦਾਂ ਦੀ ਭਾਸ਼ਾ ਸਾਹਿਤਕ ਹੈ ਅਤੇ ਇਸ ਵਿਚ ਰੂਪਾਂ ਦੀ ਭਰਮਾਰ ਹੈ ।

(੨) ਮੱਧ ਕਾਲ :—{ਵਿ੦ ਪੂ੦ ੫੦੦ - ਵਿ੦ ਸੰ੦ ੧੦੦੦) ਇਹ ਲੌਕਿਕ ਸੰਸਕ੍ਰਿਤ ਦਾ, ਅਸ਼ੋਕ ਦੀ ਧਰਮ-ਲਿਪੀਆਂ ਦੀ ਭਾਸ਼ਾ ਦਾ, ਪਾਲੀ, ਪ੍ਰਾਕ੍ਰਿਤ ਅਤੇ ਅਪਭ੍ਰੰਸ਼ਾਂ ਦਾ ਸਮਾਂ ਹੈ । ਇਸ ਸਮੇਂ ਸਾਡੀ ਆਰਯ ਭਾਸ਼ਾ ਦੂਜੀ ਅਵਸਥਾ ਵਿਚ ਆ ਗਈ ਅਤੇ ਰੂਪਾਂ ਦੀ ਗਿਣਤੀ ਘਟ ਗਈ। ਇਸ ਕਾਲ ਨੂੰ ਫੇਰ ਤਿੰਨਾਂ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ :--

੧. ਸ਼ਿਲਾ-ਲੇਖਾਂ ਦੀ ਭਾਸ਼ਾ ਦਾ ਕਾਲ, ੨.ਨਾਟਕਾਂ ਦੀਆਂ ਪ੍ਰਾਕ੍ਰਿਤਾਂ ਦਾ ਸਮਾਂ ਅਤੇ, ੩. ਅਪਭ੍ਰੰਸ਼ਾਂ ਦਾ ਕਾਲ ।

(੩) ਵਰਤਮਾਨ ਕਾਲ :-ਇਹ ਲਗਭਗ ੧੦੦੦ ਵਿ੦ ਸੰ੦ ਤੋਂ ਆਰੰਭ ਹੁੰਦਾ ਹੈ । ਇਸ ਵਿਚ ਪੰਜਾਬੀ, ਹਿੰਦੀ, ਉੜੀਆ, ਮਰਾਠੀ, ਗੁਜਰਾਤੀ, ਸਿੰਧੀ, ਬੰਗਾਲੀ, ਆਦਿ ਵਰਤਮਾਨ ਭਾਸ਼ਾਵਾਂ ਦਾ ਜਨਮ ਅਤੇ ਵਿਕਾਸ ਹੋਇਆ ਹੈ । ਭਾਰਤੀ ਆਰਯ ਭਾਸ਼ਾ ਦੀ ਇਹ ਤੀਜੀ ਅਵਸਥਾ ਹੈ ।

ਵੇਦਿਕ ਭਾਸ਼ਾ

੪. ਭਾਰਤੀ ਆਰਯ ਭਾਸ਼ਾ ਦਾ ਸਭ ਤੋਂ ਪੁਰਾਣਾ ਰੂਪ ਰਿਗਵੇਦ ਵਿਚ ਮਿਲਦਾ ਹੈ । ਵੇਦਿਕ ਭਾਸ਼ਾ ਭਾਰਤੀ ਆਰੀਆਂ ਦੀ ਸਾਹਿਤਿਕ ਭਾਸ਼ਾ ਸੀ। ਉਸ ਸਮੇਂ ਆਰਯ ਲੋਕਾਂ ਦੀ ਬੋਲਚਾਲ ਦੀਆਂ ਹੋਰ ਭਾਸ਼ਾਵਾਂ ਵੀ ਸਨ ਅਤੇ ਉਹ ਵੇਦਿਕ ਭਾਸ਼ਾ ਨਾਲ ਬਹੁਤ ਮਿਲਦੀਆਂ ਸਨ। ੧੫੦੦ ਵਿ੦ ਪੂ੦ ਤਕ ਵੇਦਿਕ ਕਾਲ ਸਮਝਿਆ ਜਾਂਦਾ ਹੈ ।

ਸੰਸਕ੍ਰਿਤ

ਪ. ਵੇਦਿਕ ਕਾਲ ਦੀਆਂ ਆਮ ਲੋਕਾਂ ਦੀਆਂ ਭਾਸ਼ਾਵਾਂ ਤੋਂ ਹੀ ਪ੍ਰਾਕ੍ਰਿਤਾਂ ਦਾ ਜਨਮ ਹੋਇਆ । ਇਨ੍ਹਾਂ ਹੀ ਪ੍ਰਾਕ੍ਰਿਤਾਂ ਵਿਚੋਂ ਇਕ ਮੱਧ ਦੇਸ ਦੀ ਪ੍ਰਾਕ੍ਰਿਤ ਸੀ ਜਿਹੜੀ ਸਾਹਿੱਤ ਲਈ ਵਰਤੀ ਜਾਣ ਲੱਗੀ । ਪਾਣਿਨੀ ਦੇ ਵੇਲੇ ਇਹ ਜੀਉਂਦੀ ਜਾਗਦੀ ਬੋਲੀ ਸੀ ਅਤੇ ਏਸੇ ਲਈ ਅਸ਼ਟਾਧਿਆਈ ਵਿਚ ਇਸ ਨੂੰ 'भाषा' ਕਿਹਾ ਗਿਆ ਹੈ [पूर्व तु भाषायाम्', ੮, ੨, ੯੮] । ਨਿਯਮਾਂ ਨਾਲ ਬੁਝ ਜਾਣ ਕਰਕੇ ਅਤੇ ਸੋਧੀ ਤੇ ਸੁਧਾਰੀ ਜਾਣ ਕਰਕੇ ਇਹ ‘ਸੰਸਕ੍ਰਿਤ ਕਹੀ ਜਾਣ ਲੱਗੀ । ਪਾਣਿਨੀ