ਪੰਜਾਬੀ ਭਾਸ਼ਾ ਦਾ ਇਤਿਹਾਸ
੫
ਸਾਹਿੱਤਕ ਅਪਭ੍ਰੰਸ਼
੧੦. ੧੦੦੦ ਈ. ਦੇ ਆਲੇ-ਦੁਆਲੇ ਇਨ੍ਹਾਂ ਅਪਭ੍ਰੰਸ਼ਾਂ ਵਿਚੋਂ ਇਕ ਅਰਥਾਤ ਸ਼ੌਰਸੇਨੀ ਅਪਭ੍ਰੰਸ਼ ਗੁਜਰਾਤ ਅਤੇ ਪੰਜਾਬ ਤੋਂ ਲੈ ਕੇ ਬੰਗਾਲ ਤਕ ਸਾਰੇ ਆਰਯਾਵਰਤ ਵਿਚ ਸਾਹਿੱਤ ਲਈ ਵਰਤੀ ਜਾਂਦੀ ਸੀ । ਦਸਵੀਂ ਸਦੀ ਵਿਚ ਰਿਆਸਤ ਹੈਦਰਾਬਾਦ ਦੇ ਵਸਨੀਕ ਮਹਾਕਵੀ ਪੁਸ਼ਪਦੱਤ ਨੇ “ਜੈਨ ਪੁਰਾਣ ਏਸੇ ਹੀ ਸਾਹਿੱਤਕ ਅਪਭ੍ਰੰਸ਼ ਵਿਚ ਲਿਖਿਆ । ਅਸਾਮ ਦੇ ਮਹਾ ਸਿੱਧ ਸਰਹ ਨੇ ‘ਦੋਹਾ-ਕੋਸ਼’ਏਸੇ ਹੀ ਵਿੱਚ ਬਣਾਇਆ । ਏਸੇ ਤਰ੍ਹਾਂ ਬੰਗਾਲ-ਨਿਵਾਸੀ ਕ੍ਰਿਸ਼ਣਪਾਦ ਨੇ ਵੀ ਏਸੇ ਹੀ ਅਪਭ੍ਰੰਸ਼ ਤੋਂ ਕੰਮ ਲਿਆ । ਇਨ੍ਹਾਂ ਗੱਲਾਂ ਤੋਂ ਸਿੱਧ ਹੁੰਦਾ ਹੈ ਕਿ ਸੰਸਕ੍ਰਿਤ ਵਾਂਗ ਅਪਭ੍ਰੰਸ਼ ਵੀ ਇਕ ਸਮੇਂ ਸਾਰੇ ਦੇਸ ਦੀ ਸਾਹਿੱਤਕ ਭਾਸ਼ਾ ਬਣ ਗਈ ਸੀ ।
ਪੰਜਾਬੀ ਦੀ ਉਤਪੱਤੀ
੧੧. ਇਉਂ ਜਾਪਦਾ ਹੈ ਕਿ ਪੰਜਾਬੀ, ਲਹਿੰਦੀ (ਕ)[1] ਹਿੰਦੀ, ਸਿੰਧੀ, ਗੁਜਰਾਤੀ ਅਤੇ ਨੀਪਾਲੀ ਦੀਆਂ ਵਡੇਰੀਆਂ ਦਾ ਪਹਿਲੇ ਇੱਕੋ ਬੋਲੀ-ਸਮੂਹ ਸੀ। ਇਨ੍ਹਾਂ ਵਿਚੋਂ ਪੰਜਾਬੀ ਦਾ ਲਹਿੰਦੀ ਅਤੇ ਹਿੰਦੀ ਨਾਲ ਬਹੁਤ ਨੇੜੇ ਦਾ ਸੰਬੰਧ ਹੈ । ਪੰਜਾਬੀ ਪੱਛਮੀ ਅਪਭ੍ਰੰਸ਼ ਤੋਂ ਨਿਕਲੀ ਹੈ । ਇਸ ਨੂੰ ਸ਼ੌਰਸੇਨੀ ਅਪਭ੍ਰੰਸ਼ ਵੀ ਆਖਦੇ ਹਨ । ਇਹ ਪੰਜਾਬ, ਰਾਜਸਥਾਨ, ਗੁਜਰਾਤ ਆਦਿ ਪ੍ਰਾਂਤਾਂ ਦੀ ਸਾਹਿੱਤਿਕ ਭਾਸ਼ਾ ਸੀ (ਖ) [2]ਅਤੇ ਇਸ ਉੱਪਰ ਰਾਜਸਥਾਨ, ਗੁਜਰਾਤ, ਪੰਜਾਬ ਅਤੇ ਕੋਸ਼ਲ ਦੀ ਅਪਭ੍ਰੰਸ਼ ਦਾ ਪ੍ਰਭਾਵ ਪਿਆ ਜਾਪਦਾ ਹੈ । ਸ਼ੌਰਸੇਨੀ ਅਪਭ੍ਰੰਸ਼ ਸ਼ੌਰਸੇਨੀ ਪ੍ਰਾਕ੍ਰਿਤ ਦੀ ਸੰਤਾਨ ਹੈ। ਪੰਜਾਬੀ ਦਾ ਸ਼ੌਰਸੇਨੀ ਅਪਭ੍ਰੰਸ਼ ਅਤੇ ਪ੍ਰਾਕ੍ਰਿਤ ਨਾਲ ਸੰਬੰਧ ਸਾਫ਼ ਦਿਸਦਾ ਹੈ, ਕਿਉਂਕਿ ਇਸ ਦੇ ਬਹੁਤ ਸਾਰੇ ਵਿਆਕਰਣਿਕ ਰੂਪ ਸ਼ੌਰਸੇਨੀ ਦੇ ਰੂਪਾਂ ਤੋਂ ਧੁਨੀ- ਵਟਾਂਦਰੇ ਦੇ ਨਿਯਮਾਂ ਅਨੁਸਾਰ ਵਿਅਕਸਿਤ ਹੋਏ ਦਿਸਦੇ ਹਨ।
੧੨, ਪੰਜਾਬ ਵਿੱਚ ਜਿੰਨਾ ਪੁਰਾਣਾ ਸਾਹਿੱਤ ਰਚਿਆ ਗਿਆ ਹੈ, ਉਸ ਦਾ ਥੋੜਾ ਭਾਗ ਹੀ ਪੁਰਾਣੀ ਪੰਜਾਬੀ ਵਿੱਚ ਹੈ, ਕਿਉਂਕਿ ਇਸ ਸਮੇਂ ਇਸ ਇਲਾਕੇ ਦੇ ਹਿੰਦੂ ਆਪਣਾ ਸਾਹਿੱਤ ਬ੍ਰਜ ਵਿੱਚ ਜਾਂ ਬ੍ਰਜ-ਮਿਲੀ ਪੰਜਾਬੀ ਵਿੱਚ ਰਚਦੇ ਸਨ।
ਸਭ ਤੋਂ ਪੁਰਾਣੀ ਰਚਨਾ ਸ਼ੇਖ ਫ਼ਰੀਦ ਦੇ ਸ਼ਲੋਕ ਹਨ ਜੋ ਲਹਿੰਦੀ ਵਿਚ ਰਚੇ ਗਏ। ਇਨ੍ਹਾਂ ਸ਼ਲੋਕਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਸਭ ਫ਼ਰੀਦ ਸ਼ਕਰਗੰਜ ਦੀ ਕਿਰਤ ਹਨ । ਪੂਰਬੀ ਪੰਜਾਬੀ ਵਿਚ ਸਭ ਤੋਂ ਪੁਰਾਣੀ ਕਿਰਤ ਗੁਰੂ ਨਾਨਕ ਦੇਵ ਜੀ [੧੪੬੯– ੧੫੩੯ਈ. ਦੀ ਬਾਣੀ ਹੈ । ਗੁਰਬਾਣੀ ਤੋਂ ਇਲਾਵਾ ਦਮੋਦਰ (ਅਕਬਰ ਦਾ