੬
ਪੰਜਾਬੀ ਭਾਸ਼ਾ ਦਾ ਵਿਆਕਰਣ
ਸਮਕਾਲੀ) ਦੀ ਹੀਰ ਅਤੇ ਸੂਫੀ ਕਵੀ ਸ਼ਾਹ ਹੁਸੈਨ (੧੫੩੮-੧੫੯੯ ਈ.) ਦੀ
ਕਵਿਤਾ ਪੰਜਾਬੀ ਦੀਆਂ ਉਘੀਆਂ ਕਿਰਤਾਂ ਹਨ | ਭਗਤ ਕਵੀ ਭਾਈ ਗੁਰਦਾਸ
੧੫੪੮-੧੬੩੫ ਈ.) ਦੀਆਂ ਪ੍ਰਸਿੱਧ ਵਾਰਾਂ ਠੇਠ ਪੰਜਾਬੀ ਵਿਚ ਹਨ | ਗੁਰੂ
ਗੋਬਿੰਦ ਸਿੰਘ (੧੬੬੬-੧੭੦੮ ਈ) ਦੀ ਵੀ ਕੁਝ ਕਵਿਤਾ ਪੰਜਾਬੀ ਵਿਚ ਰਚੀ
ਮਿਲਦੀ ਹੈ । ਇਹ ਸਭ ਰਚਨਾਵਾਂ ਕਵਿਤਾ ਵਿਚ ਹਨ | ਵਾਰਤਕ ਵਿਚ ‘ਪੁਰਾਤਨ
ਜਨਮ ਸਾਖੀ (ਜੋ ਸੋਲ੍ਹਵੀਂ ਸਦੀ ਈ. ਦੇ ਅੰਤ ਵਿਚ ਜਾਂ ਸਤਾਰ੍ਹਵੀਂ ਦੇ ਸ਼ੁਰੂ ਵਿਚ
ਰਚੀ ਗਈ ਜਾਪਦੀ ਹੈ) ਹੀ ਪੁਰਾਨੀ ਪੂਰਬੀ ਪੰਜਾਬੀ ਦੀ ਕਿਰਤ ਹੈ । ਪੁਰਾਣੀ ਪੰਜਾਬੀ
ਦਾ ਸਰੂਪ ਜਾਨਣ ਲਈ ਇਹ ਬਹੁਤ ਲਾਭਦਾਇਕ ਸਿੱਧ ਹੋ ਸਕਦੀ ਹੈ । ਸਾਧਾਰਣ
ਤੌਰ ਤੇ ਕਿਹਾ ਜਾ ਸਕਦਾ ਹੈ ਕਿ ਪੁਰਾਣੀ ਪੰਜਾਬੀ ਅਪਭ੍ਰੰਸ਼ ਦੇ ਨੇੜੇ ਹੀ ਹੈ । ਇਸ
ਉਪਰ ਫਾਰਸੀ-ਅਰਬੀ ਵਿਦੇਸ਼ੀ ਭਾਸ਼ਾਵਾਂ ਦਾ ਅਜੇ ਥੋੜਾ ਪ੍ਰਭਾਵ ਪਿਆ ਹੈ । ਅਪਭ੍ਰੰਸ਼ ਦੇ
ਕਈ ਸ਼ਬਦ ਅਤੇ ਕੁਝ ਰੂਪ ਇਸ ਵਿਚ ਮਿਲਦੇ ਹਨ ।
ਇਸ ਤੋਂ ਪਿੱਛੋਂ ਸੂਫੀ ਫਕੀਰਾਂ ਅਤੇ ਕਿੱਸੇਕਾਰਾਂ ਦੀਆਂ ਕਿਰਤਾਂ ਮਿਲਦੀਆਂ
ਹਨ । ਮੁਕਬਿਲ ਦੀ ‘ਹੀਰ', ਬੁਲ੍ਹੇ ਸ਼ਾਹ (੧੬੮੦-੧੭੫੩ ਈ.) ਦੀਆਂ ਕਾਫ਼ੀਆਂ
ਅਤੇ ਵਾਰਸ ਸ਼ਾਹ (੧੭੩੭-੧੮੧੫ ਈ.) ਦੀ ਹੀਰ ਇਸ ਸਮੇਂ ਦੀਆਂ ਉੱਘੀਆਂ
ਰਚਨਾਵਾਂ ਹਨ । ਹਾਸ਼ਮ ਅਹਿਮਦਯਾਰ, ਅਮਾਮਬਖ਼ਸ਼, ਸ਼ਾਹਮੁਹੰਮਦ ਅਤੇ
ਕਾਦਰਯਾਰ ਵੀ ਇਸੇ ਸਮੇਂ ਦੇ ਪ੍ਰਸਿਧ ਕਵੀ ਹਨ । ਫਾਰਸੀ-ਅਰਬੀ
ਦਾ ਪ੍ਰਭਾਵ ਇਨ੍ਹਾਂ ਦੀਆਂ ਕਿਰਤਾਂ ਉਪਰ ਕੁਝ ਵਧੇਰੇ ਪਿਆ ਹੈ। ਇਸ ਵੇਲੇ ਦੀ
ਪੰਜਾਬੀ ਅਪਭ੍ਰੰਸ਼ ਤੋਂ ਦੁਰੇਡੇ ਹੋ ਗਈ ਹੈ ਅਤੇ ਇਸ ਵਿਚੋਂ ਕੁਝ
ਜਾਂਦੇ ਰਹੇ ਹਨ ।
ਹੋਰ ਸ਼ੁਧ ਰੂਪ
ਇਸ ਤੋਂ ਬਾਦ ਵਰਤਮਾਨ ਕਾਲ ਆਉਂਦਾ ਹੈ । ਇਸ ਵਿਗਿਆਨਕ ਯੁਗ
ਵਿਚ ਛਾਪੇਖਾਨਿਆਂ, ਸਕੂਲਾਂ-ਕਾਲਜਾਂ, ਅਖਬਾਰਾਂ, ਰੇਡੀਓ ਆਦਿ ਕਰਕੇ ਹਰ ਇਕ
ਭਾਸ਼ਾ ਨੂੰ ਵਧਣ ਦਾ ਅਵਸਰ ਮਿਲਿਆ ਹੈ ਅਤੇ ਸਾਹਿੱਤ ਦਾ ਘੇਰਾ ਬਹੁਤ ਫੈਲ
ਗਿਆ ਹੈ । ਅਜਿਹੇ ਸਮੇਂ ਵਿੱਚ ਅਨੇਕਾਂ ਲੇਖਕਾਂ ਦਾ ਪੈਦਾ ਹੋਣਾ ਸੁਭਾਵਿਕ ਗੱਲ ਹੈ ।
ਏਥੇ ਉਨ੍ਹਾਂ ਵਿੱਚੋਂ ਕੁਝ ਦੇ ਨਾਂ ਦੱਸਣਾ ਹੀ ਕਾਫ਼ੀ ਹੈ : ਭਾ: ਵੀਰ ਸਿੰਘ, ਲਾ:
ਰਾਮ ਚਾਤ੍ਰਿਕ, ਚਰਨ ਸਿੰਘ ਸ਼ਹੀਦ, ਪ੍ਰੋ: ਮੋਹਨ ਸਿੰਘ, ਪ੍ਰੋ: ਆਈ: ਸੀ: ਨੰਦਾ
ਨਾਨਕ ਸਿੰਘ ਆਦਿ ਪ੍ਰਸਿੱਧ ਲੇਖਕਾਂ ਨੇ ਪੰਜਾਬੀ ਸਾਹਿੱਤ ਦਾ ਚੌਤਰਫੋਂ
ਅਤੇ ਭਾ:
ਧਨੀ
ਵਾਧਾ ਕਰਨ ਦਾ ਜਤਨ ਕੀਤਾ ਹੈ । ਇਸ ਸਮੇਂ ਵਿਚ ਕਵਿਤਾ ਅਤੇ ਇਸ ਨਾਲੋਂ ਵੀ
ਵੱਧ ਵਾਰਤਕ ਦਾ ਵਾਧਾ ਹੋਇਆ ਹੈ। ਭਾਸ਼ਾ ਉਪਰ ਫਾਰਸੀ-ਅਰਬੀ ਤੋਂ ਛੁਟ
ਅੰਗ੍ਰੇਜ਼ੀ ਦਾ ਪ੍ਰਭਾਵ ਪਿਆ ਹੈ । ਸ਼ੁਧ ਰੂਪ ਕੁਝ ਹੋਰ ਘਟ ਗਏ ਹਨ । ਸੁਤੰਤਰਤਾ
ਤੋਂ ਪਿੱਛੇ ਪੰਜਾਬੀ ਦੀ ਪਦਵੀ ਉੱਚੀ ਹੋ ਗਈ ਹੈ । ਭਾਰਤ ਦੀਆਂ ਪੁਰਾਣੀਆਂ
ਅਤੇ ਨਵੀਆਂ ਆਰਯ ਭਾਸ਼ਾਵਾਂ ਇਕ ਦੂਜੇ ਉੱਪਰ ਪ੍ਰਭਾਵ ਪਾਉਣ ਲਗ ਪਈਆਂ
ਹਨ । ਆਸ ਹੈ ਕਿ ਇਨ੍ਹਾਂ ਦਾ ਆਪਸ ਵਿਚ ਸ਼ਬਦਾਂ ਦਾ ਲੈਣ-ਦੇਣ ਵਧੇਰੇ ਹੁੰਦਾ ਚਲਾ
ਜਾਏਗਾ।