ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬੀ ਭਾਸ਼ਾ ਦਾ ਸ਼ਬਦ-ਭੰਡਾਰ



ਪੰਜਾਬੀ ਭਾਸ਼ਾ ਦਾ ਸ਼ਬਦ-ਭੰਡਾਰ ੧੩. ਪੰਜਾਬੀ ਦੇ ਸ਼ਬਦ-ਭੰਡਾਰ ਵਿੱਚ ਤਿੰਨ ਪ੍ਰਕਾਰ ਦੇ ਸ਼ਬਦ ਮਿਲਦੇ ਹਨ— ੧. ਜੱਦੀ ਸ਼ਬਦ-ਭੰਡਾਰ ਅਰਥਾਤ ਉਹ ਸ਼ਬਦ ਜੋ ਇਸ ਨੂੰ ਜਨਮ ਤੋਂ ਵਿਰਸੇ ਵਿਚ ਮਿਲੇ ਹਨ। ੨. ਉਹ ਸ਼ਬਦ ਜੋ ਇਸ ਨੇ ਸੰਸਕ੍ਰਿਤ, ਹਿੰਦੀ, ਗੁਜਰਾਤੀ, ਆਦਿ ਆਪਣੀਆਂ ਭਾਸ਼ਾਵਾਂ ਤੋਂ ਲਏ ਹਨ, ਅਤੇ ੩. ਵਿਦੇਸ਼ੀ ਸ਼ਬਦ ਜੋ ਇਸ ਨੇ ਫ਼ਾਰਸੀ, ਅਰਬੀ, ਤੁਰਕੀ, ਅੰਗ੍ਰੇਜ਼ੀ, ਪੁਰਤਗੇਜ਼ੀ ਆਦਿ ਵਿਦੇਸ਼ੀ ਭਾਸ਼ਾਵਾਂ ਤੋਂ ਲਏ ਹਨ। ੧. ਪੰਜਾਬੀ ਦਾ ਜੱਦੀ ਸ਼ਬਦ-ਭੰਡਾਰ ਹਰ ਇਕ ਭਾਸ਼ਾ ਦੀ ਵਿਸ਼ੇਸ਼ਤਾ ਉਸ ਦੇ ਜੱਦੀ ਸ਼ਬਦ ਅਤੇ ਰੂਪ ਹੀ ਹੁੰਦੇ ਹਨ । ਪੰਜਾਬੀ ਦਾ ਪੰਜਾਬੀ-ਪਣਾ ਹੀ ਪੁਰਾਣੇ ਚਲੇ ਆ ਰਹੇ ਸ਼ਬਦਾਂ ਅਤੇ ਰੂਪਾਂ ਦੇ ਕਾਰਣ ਹੈ । ਇਹ ਪੁਰਾਣੇ ਸ਼ਬਦ ਅਤੇ ਰੂਪ ਪੰਜਾਬੀ ਵਿਚ ਇਸ ਦੇ ਜਨਮ ਕਾਲ ਤੋਂ ਹੀ ਚਲੇ ਆ ਰਹੇ ਹਨ । ਇਹ ਜੱਦੀ ਮੂੜ੍ਹੀ ਇਸ ਨੂੰ ਪ੍ਰਾਕ੍ਰਿਤ ਤੋਂ ਮਿਲੀ ਹੈ ਅਤੇ ਪ੍ਰਾਕ੍ਰਿਤ ਨੂੰ ਮੁਢਲੀ ਭਾਰਤੀ ਆਰਯ ਭਾਸ਼ਾ ਤੋਂ। ਪ੍ਰਾਕ੍ਰਿਤ ਵਿਚ ਚਾਰ ਪਰਕਾਰ ਦੇ ਸ਼ਬਦ ਮਿਲਦੇ ਹਨ—(ਕ) ਤਤਸਮ ਜੋ ਸੰਸਕ੍ਰਿਤ ਸ਼ਬਦਾਂ ਦੇ ਸਮਾਨ ਹਨ, (ਖ) ਤਦਭਵ ਜੋ ਵੈਦਿਕ ਭਾਸ਼ਾ ਜਾਂ ਸੰਸਕ੍ਰਿਤ ਦੇ ਸ਼ਬਦਾਂ ਦੇ ਬਦਲੇ ਹੋਏ ਰੂਪ ਹਨ, (ਗ) ਦੇਸੀ ਜਿਨ੍ਹਾਂ ਦੇ ਮੂਲ-ਮੁੱਢ ਦਾ ਪਤਾ ਨਹੀਂ ਲਗਦਾ, ਪਰ ਜੋ ਹਨ ਇਸੇ ਹੀ ਦੇਸ ਦੇ ਅਤੇ (ਘ) ਵਿਦੇਸ਼ੀ ਜੋ ਪੁਰਾਣੀ ਦੇ ਫ਼ਾਰਸੀ ਜਾਂ ਯੂਨਾਨੀ ਆਦਿ ਵਿਦੇਸ਼ੀ ਭਾਸ਼ਾਵਾਂ ਤੋਂ ਆਏ ਹਨ। ਇਨ੍ਹਾਂ ਦੇ ਉਦਾਹਰਣ ਹੇਠ ਦਿਤੇ ਜਾਂਦੇ ਹਨ— (ਕ) ਤਤਸਮ, ਜਿਵੇਂ--i ੦ ਸ਼To ਝ (ਪੰ੦ ਕਰ-ਪੈਰ), ਜ਼ੈਸਰ (ਪੰ੦ amı), AM (LO AM wife) i - (4) 320z, fa—ð ѳ¾-> Mogym (> úo Ĥ☎¹), ਸਂ • ਕਸ਼ > T॰ ਸੁਂਝ (> ਪੰ॰ ਮੂੰਹ), ਸਂ ਸਥਾ> ਬTo ਸ ( > ਪੰਤ ਮੈਂ), ਸਂ ਧੂਕਰਿ > [ • ਧੁਕਮਿ ( > ਪੰ॰ ਪੁੱਛੇ) । (ਗ) ਦੇਸ਼ੀ ; ਜਿਵੇਂ – ਉਖਲੀ, ਘੇਰਾ 1 - (੫) ਵਿਦੇਸ਼ੀ ; ਜਿਵੇਂ - ਪਹਿਲਵੀ ਘ; ਤੋਂ ਸਂ ॰ ਪ੍ਰਦਰਕ— > ਪੰ

-

ਪੋਥੀ | ਯੂਨਾਨੀ × × Andrakhme > ਥਾਂ ਖ਼ਾਸ > ਪੰ੦ ਦੰਮ, ਦੰਮੜੀ, ਯੂਨਾਨੀ surigê > ਸਂ ॰ ਸੁਗਾ > ਪੰ॰ ਸੁਰੰਗ |