੧੨
ਪੰਜਾਬੀ ਭਾਸ਼ਾ ਦਾ ਵਿਆਕਰਣ
(ਚ) ਇਸੇ ਦੁਕੇ ਸ਼ਬਦ ਜੋ ਅੰਗ੍ਰੇਜ਼ੀ ਦੀ ਰਾਹ ਹੋਰਨਾਂ ਵਿਦੇਸ਼ੀ ਭਾਸ਼ਾਵਾਂ ਤੋਂ ਆਏ ਹਨ:-
੧. ਜਰਮਨ ਸ਼ਬਦ-ਨਾਜ਼ੀ (Nazi);
੨, ਫ਼ਰਾਂਸੀਸੀ ਸ਼ਬਦ-—ਕਾਰਤੂਸ (Cartouche), ਕੂਪਨ
(Coupon); ਮੇਖ (Ma'am)>(Madame);
੩. ਇਟਾਲੀਅਨ ਸ਼ਬਦ—ਫੋਸਿਸਟ (Fascista);
੪.ਡੱਚ ਭਾਸ਼ਾ ਦੇ ਸ਼ਬਦ-ਤੁਰਪ (troef), ਬਮ (ਗੱਡੀ ਦਾ);
੫.ਯੂਨਾਨੀ ਸ਼ਬਦ—ਜੁਗਰਾਫੀਆ (Geographia);
੬.ਰੂਸੀ ਸ਼ਬਦ-ਸੌਵੀਅਤ ਅਤੇ ਬਾਲਸ਼ਵਿਕ;
ਚੀਨੀ—ਚਾ;
੮. ਜਪਾਨੀ ਸ਼ਬਦ— ਰਿਕਸ਼ਾ;
੯, ਤਿਬਤੀ ਸ਼ਬਦ-ਲਾਮਾ;
੧੦, ਆਸਟ੍ਰੇਲੀਆ ਦੀ ਭਾਸ਼ਾ ਦਾ ਸ਼ਬਦ—ਕੁੰਗਰੂ;
੧੧. ਇਬਰਾਨੀ ਭਾਸ਼ਾ ਦੇ ਸ਼ਬਦ-ਯਹੂਦੀ, ਇਸਮਾਈਅਲ;
੧੨. ਪਸ਼ਤੋ ਦਾ ਸ਼ਬਦ—ਰੁਹੇਲਾ ();
੧੩.ਅਮਰੀਕਾ ਦਾ ਸ਼ਬਦ-ਕੋਕਾ ਕੋਲਾ (Coca-Cola);
੧੪.ਦਖਣੀ ਅਫ਼ਰੀਕਾ ਦਾ ਸ਼ਬਦ-ਜ਼ੇਬਰਾ।
ਪ੍ਰਾਕ੍ਰਿਤ ਦੇ ਤਤਸਮ, ਤਦਭਵ, ਦੇਸੀ ਅਤੇ ਵਿਦੇਸ਼ੀ ਸ਼ਬਦਾਂ ਨੇ ਸਮਾਂ ਪਾ ਕੇ ੧੦੦੦ ਈ੦ ਦੇ ਲਾਗੇ ਪੰਜਾਬੀ ਸ਼ਬਦਾਂ ਦਾ ਰੂਪ ਧਾਰ ਲਿਆ। ਇਉਂ ਸਮਝੋ ਕਿ ਉਸ ਸਮੇਂ ਪੰਜਾਬੀ ਦਾ ਜਨਮ ਹੋਇਆ।
ਪੰਜਾਬੀ ਵਿੱਚ ਵੀ ਨਵੇਂ ਤਤਸਮ ਅਤੇ ਤਦਭਵ ਸ਼ਬਦ ਮਿਲਦੇ ਹਨ(ਕ) ਤਤਸਮ; ਜਿਵੇਂ—ਦੇਵੀ (ਸਂ ਵੇਖੀ), ਦਾਸੀ(< ਥਾਂ ਵਾਸੀ)। ਬੰਗਾਲੀ, ਮਰਾਠੀ ਆਦਿ ਭਾਸ਼ਾਵਾਂ ਵਿੱਚ ਤਤਸਮ ਸ਼ਬਦ ਬਹੁਤ ਦਿਸਦੇ ਹਨ, ਹਿੰਦੀ ਅਤੇ ਗੁਜਰਾਤੀ ਵਿਚ ਉਨ੍ਹਾਂ ਨਾਲੋਂ ਘਟ ਅਤੇ ਪੰਜਾਬੀ ਵਿਚ ਸਭ ਤੋਂ ਘਟ ਮਿਲਦੇ ਹਨ। ਇਸ ਦਾ ਕਾਰਣ ਇਹ ਹੈ ਕਿ ਪੰਜਾਬ ਉੱਪਰ ਮੁਸਲਮਾਨਾਂ ਦਾ ਰਾਜ ਹੋਰਨਾਂ ਪ੍ਰਾਂਤਾਂ ਤੋਂ ਪਹਿਲਾਂ ਹੋ ਗਿਆ ਸੀ ਅਤੇ ਇਸਲਾਮ ਦਾ ਪਰਚਾਰ ਵੀ ਏਥੇ ਪਹਿਲਾਂ ਹੀ ਹੋਇਆ। ਇਨ੍ਹਾਂ ਕਾਰਣਾਂ ਕਰਕੇ ਏਥੇ ਸੰਸਕ੍ਰਿਤ ਦਾ ਪਰਚਾਰ ਘਟ ਗਿਆ ਅਤੇ ਨਾਲ ਹੀ ਤਤਸਮ ਸ਼ਬਦਾਂ ਦੀ ਸੰਖਿਆ ਵੀ ਘਟ ਗਈ (ਖ) ਤਦਭਵ ਸ਼ਬਦ- ਪੰਜਾਬੀ ਵਿਚ ਤਦਭਵ ਸ਼ਬਦਾਂ ਦੀ ਸੰਖਿਆ ਹੋਰਨਾਂ ਭਾਸ਼ਾਵਾਂ ਨਾਲੋਂ ਵਧੇਰੇ ਹੈ। ਤਦਭਵ ਦੋ ਤਰ੍ਹਾਂ ਦੇ ਹਨ-ਪੁਰਾਣੇ ਅਤੇ ਨਵੇਂ