ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

104

ਇਸ ਲਈ ਕੋਈ ਉਪਾ ਸੋਚਨਾਂ ਚਾਹੀਏ, ਕਿਉਂ ਜੋ ਮਨੂ ਜੀ ਮਹਾਰਾਜ ਅਤੇ ਵੇਦ ਬਿਆਸ ਨੇ ਆਖਿਆ ਹੈ:–

॥ ਦੋਹਰਾ ॥

ਕੁਲ ਹਿਤ ਤ੍ਯਾਗੇ ਏਕ ਕੋ ਪੁਰ ਹਿਤ ਕੁਲ ਕੋ ਤ੍ਯਾਗ ।
ਦੇਸ ਲੀਏ ਪੁਰ ਕੋ ਜੋ ਨਿਜ ਹਿਤ ਦੇਸਹ ਭਾਗ॥
ਪਸੂ ਬਿਧਿ ਕਾਰਕ ਮਹੀ ਅਰ ਖੇਤੀ ਜੋ ਦੇਤ
ਨਿਜ ਹਿਤ ਤਾਂਕੋ ਛਾਡ ਦੇ ਬਿਨ ਬਿਚਾਰ ਯਹਿ ਨੇਤ ॥
ਆਪਦ ਹਿਤ ਧਨ ਰਾਖੀਏ ਧਨ ਕਰ ਰਾਖੋ ਨਾਰਿ।
ਧਨ ' ਦਾਰਾ ਸੇ ਆਪ ਕੋ ਪੰਡਿਤ ਰਖੇ ਸੰਭਾਰ ॥

ਤਦ ਸਾਰੇ ਬੋਲੇ, ਭਈ ਪਿਤਾ ਪਿਤਾਮਾ ਦੇ ਅਸਥਾਨ ਨੂੰ ਬਿਨਾਂ ਬਿਚਾਰੇ ਛੇਤੀ ਨਹੀਂ ਛੱਡਨਾ ਚਾਹੀਏ ।ਇਸ ਲਈ ਉਨ੍ਹਾਂ ਦੇ ਡਰਾਉਨ ਲਈ ਕੋਈ ਭੈ ਦੇਨਾ ਚਾਹੀਦਾ ਹੈ ਜਿਸ ਕਰਕੇ ਇਹ ਫੇਰ ਨ ਆਉਨ ਕਿਹਾ ਹੈ, ਯਥਾ:—

॥ਦੋਹਰਾ॥

ਬਿਨਾਂ ਜ਼ਹਿਰ ਕੋ ਸਰਪ ਜੋ ਫਣ ਕੋ ਦੇਤ ਫਲਾਇ ।
ਬਿਖ ਸੇ ਕੋ ਇੱਕ ਡਰਤ ਹੈ ਫਣਾ ਟੋਪ ਦੁਖਦਾਇ ॥