ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

103

ਬਿਖੇ ਉਸ ਤਲਾ ਉੱਤੇ ਪਹੁੰਚੇ, ਅਰ ਉੱਥੇ ਬੜੀ ਪ੍ਰਸੰਨਤਾ ਨਾਲ ਜਲ ਦਾ ਅਵਗਾਹਨ ਕਰ ਸੰਧ੍ਯਾ ਵੇਲੇ ਚਲੇ ਆਏ। ਉਸ ਤਲਾ ਦੇ ਚਾਰੇ ਪਾਸੇ ਬਹੁਤ ਸਾਰੇ ਸਹਿਆਂ ਦੇ ਘਰ ਕੋਮਲ ਪ੍ਰਿਥਵੀ ਬਿਖੇ ਸੇ, ਓਹ ਸਾਰੇ ਹਾਥੀਆਂ ਦੇ ਇੱਧਰ ਉੱਧਰ ਫਿਰਨ ਕਰਕੇ ਗਿਰ ਪਏ, ਅਰ ਕਈਆਂ ਸਹਿਆਂ ਦੇ ਸਿਰ ਪੈਰ ਟੁੱਟ ਗਏ ਅਰ ਕਈ ਮਰ ਗਏ ਅਰ ਕਈ ਅਧਮੋਏ ਹੋ ਗਏ। ਹਾਥੀਆਂ ਦੇ ਚਲੇ ਗਿਆਂ ਸਾਰੇ ਸਹੇ, ਜਿਨ੍ਹਾਂ ਦੇ ਘਰ ਹਾਥੀਆਂ ਦੇ ਪੈਰਾਂ ਨਾਲ ਟੁਟ ਗਏ ਸੇ ਅਰ ਕਈ ਟੰਗਾਂ ਬਾਹਾਂ ਦੇ ਟੁੱਟੇ ਹੋਏ ਅਰ ਕਈਆਂ ਦੇ ਬੱਚੇ ਮਰ ਗਏ ਸੇ, ਇਹ ਸਾਰੇ ਅਕੱਠੇ ਹੋਕੇ ਸਲਾਹ ਕਰਨ ਲੱਗੇ, ਭਈ ਅਸੀਂ ਤਾਂ ਮੋਏ, ਕਿਉਂ ਜੋ ਇੱਥੇ ਹਰ ਰੋਜ ਹਾਥੀ ਆਉਨਗੇ, ਹੋਰ ਕਿਧਰੇ ਜਲ ਹੈ ਨਹੀਂ ਇਸ ਲਈ ਸਭ ਦਾ ਨਾਸ ਹੋ ਜਾਵੇਗਾ, ਇਸ ਪਰ ਕਿਹਾ ਹੈ:–

॥ਦੋਹਰਾ॥

ਗਜ ਸਪਰਸ਼ ਮੇਂ ਮਾਰ ਹੈ ਸੂੰਘਤ ਮਾਰੇ ਨਾਗ।
ਮਾਨ ਕੀਏ ਦੁਰਜਨ ਹਨੇ ਨ੍ਰਿਪ ਹਾਂਸੀ ਮੇਂ ਲਾਗ॥