ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
110
ਬੀਤ ਗਏ। ਇੱਕ ਦਿਨ ਉਸ ਬ੍ਰਿਛ ਦੀ ਖੋਲ ਵਿਖੇ ਸੀਘ੍ਰ ਗਾਮੀ ਸਹਿਆ ਆ ਰਿਹਾ ਅਤੇ ਮੈਂ ਬੀ ਕਪਿੰਜਲ ਤੋਂ ਨਿਰਾਸ ਸੀ, ਇਸ ਲਈ ਉਸਨੂੰ ਨਾ ਹਟਾਯਾ । ਕਿਤਨੇ ਦਿਨ ਤੋਂ ਪਿੱਛੇ ਓਹ ਕਪਿੰਜਲ ਨਾਮੀ ਚਿੜਾ ਧਾਈਆਂ ਦੇ ਖਾਣ ਕਰਕੇ ਮੋਢਾ ਹੋਯਾ ੨ ਆਪਣੇ ਮਕਾਨ ਦਾ ਧਿਆਨ ਕਰਕੇ ਆ ਪਹੁੰਚਾ। ਇਸ ਪਰ ਕਿਹਾ ਹੈ:—
॥ ਦੋਹਰਾ ॥
ਵੈਸਾ ਸੁਖ ਨਹੀਂ ਸ੍ਵਰਗ ਮੇਂ ਹੋਤ ਮਨੁਜ ਕੋ ਮੀਤ
ਜੈਸਾ ਦੁਖ ਮੇਂ ਭੀ ਮਿਲੇ ਨਿਜ ਘਰ ਨਿਜ ਪਰਨੀਤ ॥
ਉਹ ਚਿੜਾ ਖੋਲ ਵਿਖੇ ਬੈਠ ਹੋਏ ਸਹੇ ਨੂੰ ਦੇਖਕੇ ਕ੍ਰੋਧ ਨਾਲ ਬੋਲਿਆ, ਹੇ ਸਹੇ ! ਤੂੰ ਇਹ ਕੰਮ ਚੰਗਾ ਨਹੀਂ ਕੀਤਾ ਜੋ ਮੇਰੇ ਨਿਵਾਸ ਅਸਥਾਨ ਵਿਖੇ ਆ ਵੜਿਆ ਹੈਂ, ਇਸ ਲਈ ਜਲਦੀ ਨਿਕਲ ਜਾ। ਸਹਿਆ ਬੋਲਿਆ ਇਹ ਘਰ ਤੇਰਾ ਨਹੀਂ ਕਿੰਤੂ ਮੇਰਾ ਹੈ, ਇਸ ਲਈ ਕਿਉਂ ਕ੍ਰੋਧ ਕਰਦਾ ਹੈਂ ? ਇਸ ਪਰ ਪ੍ਰਮਾਣ ਹੈ:—
॥ਦੋਹਰਾ॥
ਵਾਪੀ ਕੂਪ ਤੜਾਗ ਪੁਨ ਦੇਵਾਲਯ ਅਰ ਬ੍ਰਿਛ ।
ਇਨਕੋ ਤ੍ਯਾਗੇ ਤੇ ਪੁਨ ਪ੍ਰਭੁਤਾ ਹੋਨੀ ਕ੍ਰਿਛ॥