ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

111

ਦਸ ਸੰਵਤ ਭਰਖੇਤ ਗ੍ਰਹ ਜਿਸਨੇ ਭੋਗਾ ਜਾਂਨ ।
ਤਰ੍ਹਾਂ ਭੁਗਤ ਹੀ ਸਾਖ ਹੈ ਸਾਖੀ ਲੇਖ ਨ ਮਾਨ॥
ਮਾਨੁਖ ਹਿਤ ਯਹਿ ਨਿਆਏ ਹੈ ਭਾਖੇ ਸਬੀ ਮੁਣੀਸ।
ਵਿਹਗਨ ਪ੍ਰਭੁਤਾ ਤਬੀ ਲਗ ਜਬ ਲਗੁ ਬਨੇ ਰਹੀਸ॥

ਇਸ ਲਈ ਇਹ ਘਰ ਮੇਰਾ ਹੈ ਤੇਰਾ ਨਹੀਂ । ਕਪਿੰਜਲ ਬੋਲਿਆ, ਭਈ ਜੇਕਰ ਤੂੰ ਸਿਮ੍ਰਿਤਿ ( ਧਰਮ ਸ਼ਾਸਤ੍ਰ ) ਨੂੰ ਮੰਨਦਾ ਹੇਂ ਤਾਂ ਮੇਰੇ ਨਾਲ ਚੱਲ ਜੋ ਕਿਸੇ ਧਰਮ ਸ਼ਾਸਤ੍ਰ ਵਾਲ ਨੂੰ ਪੁੱਛੀਏ, ਓਹ ਜਿਸਨੂੰ ਦੇਵੇ ਓਹ ਉਸਦਾ ਮਾਲਕ ਹੋਇਆ। ਇਸ ਬਾਤ ਨੂੰ ਸੁਣਕੇ ਮੈਂ ਭੀ ਸੋਚਿਆ ਜੋ ਇੱਥੇ ਕੀ ਬਨਦਾ ਹੈ,ਇਸ ਨਿਆਇ ਨੂੰ ਤਾਂ ਮੈਂ ਜਰੂਰ ਦੇਖਾਂ, ਇਸਲਈ ਮੈਂ ਭੀ ਉਨ੍ਹਾਂ ਦੇ ਪਿੱਛੇ ਤੁਰ ਪਿਆ। ਇਤਨੇ ਚਿਰ ਬਿਖੇ ਤੀਖਨਦਾੜ੍ਹ ਨਾਮੀ ਬਨ ਦਾ ਬਿੱਲਾ ਓਨ੍ਹਾਂ ਦੇ ਝਗੜੇ ਨੂੰ ਸੁਨਕੇ ਰਸਤੇ ਵਿਖੇ ਨਦੀ ਦੇ ਕੰਢੇ ਪਰ ਹੱਥ ਵਿਖੇ ਕੁਸ਼ਾ ਲੈ, ਅੱਖੀ ਮੀਟ, ਉੱਚੀਆਂ ਬਾਹਾਂ ਕਰ, ਇੱਕ ਪੈਰ ਦੇ ਭਾਰ ਹੋ, ਸੂਰਜ ਦੇ ਸਾਹਮਣੇ ਖਲੋ, ਧਰਮ ਉਪਦੇਸ਼ ਇਸ ਕਾਰ ਕਰਨ ਲਗਾ-ਓਹ ਹੋ ! ਇਹ ਸੰਸਾਰ ਝੂਠਾ ਹੈ ਅਤੇ ਪ੍ਰਾਣ ਭੀ ਖਿਣਭੰਗਰ ਹਨ ਅਤੇ ਮਿੱਤ੍ਰਾਂ ਦਾ ਮਿਲਾਪ ਸ੍ਵਪਨ ਦੇ ਤੁਲ੍ਯ ਹੈ ਅਰ ਇੰਦ੍ਰਜਾਲ ਦੀ ਨਿਆਈਂ