ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
114
"अजैर्यष्टव्यम्" ਅਰਥਾਤ ਅਜਾ ਸੇ ਯੱਗ ਕਰੋ । ਸੋ
ਇਸ ਜਗਾ ਪਰ ਅਜਾ ਸ਼ਬਦ ਕਰਕੇ ਸੱਤਾਂ ਵਰ੍ਹਿਆਂ ਦੇ
ਪੁਰਾਣੇ ਜੌਂ ਲੀਤੇ ਗਏ ਹਨ, ਪਸ਼ੂ ਨਹੀਂ ਲਿਆ ਗਿਆ,
ਇਸ ਪਰ ਕਿਹਾ ਹੈ:—
॥ ਦੋਹਰਾ ॥
ਬ੍ਰਿਛ ਕਾਟ ਪਸੁ ਮਾਰ ਕਰ ਸ੍ਰੋਣਤ ਕਾ ਕਰ ਕੀਚ।
ਯਦਿ ਸ੍ਵਰਗ ਮੇਂ ਜਾਤ ਹੈ ਕਾਸੋ ਨਰਕਨ ਬੀਚ॥
ਇਸ ਲਈ ਮੈਂ ਖਾਂਦਾ ਨਹੀਂ ਪਰ ਜਿੱਤ ਹਾਰਦਾ ਨਿਰਨ੍ਯ ਕਰ ਦਿਆਂਗਾ ਅਰ ਮੈਂ ਬ੍ਰਿਧ ਹਾਂ ਇਸ ਲਈ ਦੂਰੋਂ ਆਪਦੀ ਭਾਖਾ ਨੂੰ ਨਹੀਂ ਸਮਝ ਸਕਦਾ, ਇਸ ਲਈ ਮੇਰੇ ਨੇੜੇ ਹੋਕੇ ਅਪਨਾ ਝਗੜਾ ਸੁਨਾਓ, ਜਿਸ ਲਈ ਸਮਝ ਕੇ ਝਗੜੇ ਦੇ ਨਿਰਨਯ ਦੀ ਬਾਤ ਦੇ ਆਖਦਿਆਂ ਮੇਰਾ 'ਪਰਲੋਕ ਨਾ ਬਿਗੜੇ' ਇਸ ਪਰ ਕਿਹਾ ਬੀ ਹੈ—
॥ਦੋਹਰਾ॥
ਮਾਨ ਲੋਭ ਅਰ ਕ੍ਰੋਧ ਸੇ ਅਥਵਾ ਭੈ ਸੇ ਜੋਇ ।
ਨਿਆਇ ਬਿਖੇ ਕਹਿ ਝੂਠ ਕੋ ਨਰਕ ਬਸੇਰਾ ਸੋਇ ॥