ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

113

ਦੇ ਕਿਨਾਰੇ ਬੈਠਾ ਹੈ ਤਾਂ ਇਸਨੂੰ ਪੁੱਛ ਲਈਏ। ਕਪਿੰਜਲ ਬੋਲਿਆ ਇਹ ਤਾਂ ਸਾਡਾ ਸੁਭਾਵਕ ਸਤ੍ਰ ਹੈ,ਇਸ ਲਈ ਦੂਰੋਂ ਪੁੱਛ ਲਵੋ ਜੋ ਇਸਦੇ ਵਿਯੋਗ ਵਿੱਖੇ ਵਿਖਨ ਭੀ ਨਾ ਪਵੇ, ਤਾਂ ਓਹ ਦੂਰੋਂ ਬੋਲੇ ਹੇ ਤਪੱਸੀ ਧਰਮ ਵੇਤਾ ! ਸਾਡਾ ਦੋਹਾਂ ਦਾ ਝਗੜਾ ਹੈ ਸੋ ਆਪ ਧਰਮ ਸ਼ਾਸਤ੍ ਦੇ ਅਨੁਸਾਰ ਨਿਬੇੜ ਦੇਵੋ,ਜੇਹੜਾ ਝੂਠਾ ਹੋਵੇ ਸੋ ਤੇਰਾ ਭੋਜਨ ਹੋਵੇਗਾ ਓਹ ਬੋਲਿਆ ਹੇ ਭਲੇ ਲੋਕੋ! ਇਸ ਪ੍ਰਕਾਰ ਨਾ ਕਹੋ, ਮੈਂ ਇਸ ਹਿੰਸਾ ਰੂਪੀ ਨਰਕ ਦੇ ਮਾਰਗ ਤੋਂ ਹਟ ਬੈਠਾ ਹਾਂ ਅਰ ਅਹਿੰਸਾ ਹੀ ਧਰਮ ਦਾ ਮਾਰਗ ਹੈ, ਇਸ ਪਰ ਕਿਹਾ ਹੈ, ਯਥਾ:-

॥ਦੋਹਰਾ॥

ਜੀਵ ਅਹਿੰਸਾ ਧਰਮ ਹੈ ਸ੍ਰੇਸ਼ਟ ਪੁਰਖ ਭਾਖੰਤ।
ਤਾਂਤੇ ਸਤਗੁਣ ਯੂਥ ਕੋ ਬੁਧਿ ਜਨ ਨਾਂਹਿ ਹਨੰਤ ॥
ਜੋ ਹਿੰਸਕ ਜੀਵਨ ਹਨੇ ਤਾਂਕੋ ਨਿਰਦਯ ਜਾਨ।
ਨਰਕ ਮਾਂਹਿ ਸੋਈ ਜਾਤ ਹੈ ਸੁਭ ਮਾਰੇ ਬਹੁ ਹਾਨ ॥

ਅਰ ਇਹ ਜੋ ਯੱਗ ਕਰਨ ਵਾਲੇ ਯੱਗ ਵਿਖੇ ਪਸ਼ੂ ਮਾਰਦੇ ਹਨ ਓਹ ਮੂਰਖ ਹਨ, ਅਤੇ ਸ਼੍ਰੁਤਿ ਦੇ ਅਰਥ ਨੂੰ ਨਹੀਂ ਜਾਣਦੇ, ਜੋ ਇਹ ਕਿਹਾ ਹੈ:-