ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
120
॥ ਦੋਹਰਾ ॥
ਪਾਲਤ ਲਾਲਤ ਪ੍ਰਾਨ ਸਮ ਅਹੇਂ ਜੋ ਯੋਧਾ ਬੀਰ।
ਯੁੱਧ ਸਮੇਂ ਤਿਨਵਤ ਤਿਨੇ ਲਖੇ ਸਦਾ ਬੁਧ ਧੀਰ॥
ਭ੍ਰਿਤਨ ਪਾਲੇ ਪ੍ਰਾਨ ਸਮ ਨਿਜ ਕਾਯਾ ਸਮ ਧੋਖ।
ਰਿਪੁ ਸੰਗਮ ਕੇ ਦਿਵਸ ਹਿਤ ਮਨ ਮੇਂ ਧਰ ਸੰਤੋਖ ॥
ਹੇ ਰਾਜਨ! ਆਪਨੇ ਇਸ ਬਾਤ ਵਿਖੇ ਮੈਨੂੰ ਮਨ੍ਹਾ ਨਹੀਂ ਕਰਨਾ। ਇਹ ਬਾਤ ਕਹਿਕੇ ਉਸਦੇ ਨਾਲ ਝੂਠੀ ਮੂਠੀ ਲੜਾਈ ਕਰਨ ਲੱਗਾ । ਇਸ ਬਾਤ ਨੂੰ ਦੇਖ ਮੇਘਵਰਨ ਦੇ ਨੌਕਰ ਕਠੋਰ ਬਾਤਾਂ ਕਹਿੰਦੇ ਹੋਇ ਥਿਰ ਜੀਵੀ ਦੇ ਮਾਰਨ ਨੂੰ ਤਿਆਰ ਹੋਏ, ਤਦ ਮੇਘਵਰਨ ਨੇ ਓਨ੍ਹਾਂ ਨੂੰ ਕਿਹਾ ਕਿ ਤੁਸੀਂ ਹਟ ਜਾਓ ਮੈਂ ਇਸਨੂੰ ਜੋ ਸ਼ਤ੍ਰੂਆਂ ਦਾ ਤਰਫ਼ਦਾਰ ਬਨਿਆ ਹੈ ਮਾਰਦਾ ਹਾਂ । ਇਹ ਬਾਤ ਕਹਿਕੇ ਮੇਘਵਰਨ ਥਿਰਜੀਵੀ ਦੇ ਉੱਪਰ ਚੜ੍ਹਿਆ ਅਰ ਹੌਲੀਆਂ ਹੌਲੀਆਂ ਚੁੰਜਾਂ ਦੇ ਨਾਲ ਉਸਨੂੰ ਮਾਰਕੇ ਉਸ ਦੇ ਉੱਪਰ ਥੋੜਾ ਜਿਹਾ ਰੁਦਰ ਲਗਾ ਦਿੱਤਾ, ਅਰ ਆਪ ਉਸਦੇ ਕਹੇ ਰਿਖਮ੍ਯੂਕ ਪਰਬਤ ਉੱਪਰ ਪਰਵਾਰ ਦੇ ਸਮੇਤ ਚਲਿਆ ਗਿਆ। ਇਤਨੇ ਚਿਰ ਬਿਖੇ ਸ਼ਤ੍ਰੂ ਦੀ ਦੂਤੀ ਬਤੌਰੀ ਨੇ ਮੇਘਵਰਨ ਅਰ ਉਸਦੇ ਵਜ਼ੀਰਦੇ ਕਰਤਬ ਨੂੰ ਉੱਲੂ ਰਾਜੇ ਦੇ ਪਾਸ ਜਾ ਦੱਸਿਆ