ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

121

ਜੋ ਤੇਰਾ ਸ਼ਤ੍ਰੂ ਡਰ ਦਾ ਮਾਰਿਆ ਕੁਟੰਬ ਦੇ ਸਮੇਤ ਕਿਧਰੇ ਚਲਿਆ ਗਿਆ ਹੈ। ਇਸ ਬਾਤ ਨੂੰ ਸੁਨਕੇ ਉੱਲੂਆਂ ਦਾ ਰਾਜਾ ਰਾਤ ਦੇ ਸਮੇਂ ਵਜ਼ੀਰਾਂ ਅਤੇ ਫੌਜ ਨੂੰ ਲੈਕੇ ਸ਼ਤ੍ਰੂਆਂ ਦੇ ਮਾਰਨ ਲਈ ਤੁਰ ਪਿਆ ਅਤੇ ਬੋਲਿਆ ਛੇਤੀ ਆਓ ! ਆਓ!! ਕਿਉਂ ਜੌ ਭੱਜਾ ਹੋਯਾ ਸ਼ਤ੍ਰੂ ਪੁੰਨ ਕਰਕੇ ਮਿਲਦਾ ਹੈ। ਕਿਹਾ ਹੈ, ਯਥਾ:–

॥ ਦੋਹਰਾ ॥

ਭਾਗਤ ਸ਼ਤ੍ਰੂ ਕੋ ਪਿਖੇਂ ਜਬ ਸੇਵਕ ਨਿਪ ਕੇਰ ।
ਤਿਮ ਪਾਛੇ ਗਮਨ ਕੋ ਵਸ ਹੋਇ ਨ੍ਰਿਪ ਬਿਨ ਦੇਰ ॥

ਇਹ ਬਾਤ ਕਹਿਕੇ ਚਾਰੋਂ ਪਾਸਿਓਂ ਉਸ ਬੋਹੜ ਨੂੰ ਘੇਰ ਬੈਠਾ ਪਰ ਕੋਈ ਕਾਗ ਨਾ ਦਿੱਸਿਆ, ਤਦ ਉੱਲੂ ਦਾ ਰਾਜਾ ਇਕ ਬੜੀ ਉੱਚੀ ਟਾਹਨੀ ਤੇ ਚੜ੍ਹ ਬੈਠਾ ਅਰ ਬੇਦੀ ਜਨ (ਭੱਟ ) ਉਸਤਤ ਕਰਨ ਲੱਗੇ । ਉੱਲੂ ਬੋਲਿਆ ਭਈ ਤੁਸੀਂ ਉਸਦਾ ਰਸਤਾ ਮਲੂਮ ਕਰੋ ਜੋ ਕੇਹੜੇ ਰਸਤੇ ਓਹ ਸਾਡਾ ਸਤ੍ਰੂ ਗਿਆ ਹੈ, ਜਿਤਨਾ ਚਿਰ ਉਹ ਕਿਸੇ ਕਿਲੇ ਦਾ ਆਸਰਾ ਨਹੀਂ ਲੈਂਦਾ ਉਤਨਾ ਚਿਰ ਉਸਦੇ ਪਿੱਛੇ ਜਾਕੇ ਉਸਨੂੰ ਮਾਰ ਲਈਏ, ਕਿਹਾ ਹੈ ਯਥਾ:—