ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
122
॥ ਦੋਹਰਾ ॥
ਸਿਰਫ ਕੋਟ ਕੇ ਆਸਰੇ ਜੀਤਾ ਨਹਿ ਰਿਪੁ ਜਾਇ।
ਸਾਮਿਗ੍ਰੀ ਯੁਤ ਕੋਟ ਕੀ ਉਪਮਾ ਕਹੀ ਨ ਜਾਇ ॥
ਇਤਨੇ ਚਿਰ ਬਿਖੇ ਬਿਰਜੀਵੀ ਸੋਚਨ ਲੱਗਾ ਜੋ ਇਹ ਸਾਡੇ ਸ਼ਤ੍ਰੂ ਮੇਰੇ ਹਾਲ ਦੇ ਮਲੂਮ ਕੀਤੇ ਬਿਨਾ ਜੇਹੇ ਆਏ ਤੇਹੇ ਚਲੇ ਜਾਨਗੇ ਤਾਂ ਮੈਂ ਕੁਝ ਬੀ ਨਹੀਂ ਕੀਤਾ, ਕਿਹਾ ਹੈ, ਯਥਾ:-
॥ਦੋਹਰਾ॥
ਪ੍ਰਥਮ ਬੁਧਿ ਯਹਿ ਜਾਣੀਏ ਨਾ ਕਰ ਕਾਜ ਅਰੰਭ ।
ਕਰ ਤੂੰ ਪੂਰਾ ਕਰ ਤਿਸੇ ਦੁਤ ਬੁਧਿ ਅਸਥੰਭ ॥
ਇਸ ਲਈ ਆਰੰਭ ਦਾ ਨਾ ਕਰਨਾਂ ਚੰਗਾ ਹੈ ਪਰ ਆਰੰਭ ਕਰਕੇ ਛੱਡਨਾਂ ਚੰਗਾ ਨਹੀਂ, ਇਸ ਲਈ ਮੈਨੂੰ ਚਾਹੀਦਾ ਹੇ ਜੋ ਆਪਨੀ ਆਵਾਜ ਇਨ੍ਹਾਂ ਨੂੰ ਸੁਣਾਵਾਂ। ਇਸ ਬਾਤ ਨੂੰ ਬਿਚਾਰ ਕੇ ਧੀਰੇ ਧੀਰੇ ਬੋਲਣ ਲੱਗਾ, ਉਸਦੀ ਅਵਾਜ ਨੂੰ ਸੁਨਕੇ ਸਾਰੇ ਉੱਲੂ ਉਸਦੇ ਮਾਰਨਲਈ ਦੌੜੇ। ਥਿਰਜੀਵੀ ਬੋਲਿਆ ਹੇ ਭਿਰਾਵੋ! ਮੈਂ ਥਿਰਜੀਵੀ ਨਾਮੀ ਮੇਘਵਰਨ ਦਾ ਮੰਤ੍ਰੀ ਹਾਂ, ਉਸਨੇ ਮੇਰਾ ਇਹ ਹਾਲ ਕੀਤਾ ਹੈ ਸੋ ਤੁਸੀਂ ਆਪਣੇ ਰਾਜਾ ਨੂੰ ਜਾਕੇ ਕਹੋ, ਮੈਂ ਉਸਦੇ ਨਾਲ ਬਹੁਤ ਕੁਛ ਬਾਤ ਕਰਨੀ ਹੈ। ਤਦ ਓਨ੍ਹਾਂ ਨੇ ਜਾ