ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

123

ਕੇ ਅਰਿਮਰਦਨ ਨਾਮੀ ਉੱਲੂਆਂ ਦੇ ਰਾਜੇ ਨੂੰ ਸਾਰਾ ਹਾਲ ਸੁਨਾਯਾ। ਓਹ ਸੁਣਕੇ ਬੜਾ ਅਚੰਭਾ ਹੋਯਾ ਤੇ ਥਿਰਜੀਵੀ ਕੋਲ ਆਕੇ ਬੋਲਿਆ । ਜੋ ਤੇਰਾ ਇਹ ਹਾਲ ਕਿਉਂ ਹੋਇਆ ਹੈ ? ਸਾਰਾ ਬ੍ਰਿਤਾਂਤ ਮੈਨੂੰ ਸੁਨਾ । ਥਿਰਜੀਵੀ ਬੋਲਿਆ ਹੇ ਮਹਾਰਾਜ! ਸੁਨੀਏ, ਕਲ੍ਹ ਦੀ ਬਾਤ ਹੈ ਜੋ ਦੁਸ਼ਟ ਮੇਘਵਰਨ ਆਪਦੇ ਮਾਰੇ ਹੋਏ ਕਾਵਾਂ ਦੇ ਦੁਖ ਕਰਕੇ ਆਪਦੇ ਨਾਲ ਯੁੱਧ ਕਰਨ ਨੂੰ ਤਿਆਰ ਹੋਯਾ ਤਦ ਮੈਂ ਆਖਿਆ, ਹੇ ਸ੍ਵਾਮੀ! ਆਪਨੂੰ ਯੋਗ ਨਹੀਂ ਜੋ ਉਸਦੇ ਉੱਪਰ ਚੜ੍ਹਾਈ ਕਰੋ, ਕਿਉਂ ਜੋ ਉਹ ਬਲਵਾਨ ਹੈ ਅਰ ਅਸੀਂ ਬਲ ਰਹਿਤ ਹਾਂ, ਕਿਹਾ ਹੈ, ਯਥਾ:—

॥ ਸੋਰਠਾ ॥

ਸੁਖ ਬਿਛੁ ਬਲਹੀਨ, ਕਰੇ ਵੈਰ ਨਾ ਬਲੀ ਸੋ।
ਦੀਪ ਪਤੰਗਹਿ ਚੀਨ, ਬਲਵੰਤਾ ਨਿਰਬਲ ਤਥਾ॥

ਇਸ ਲਈ ਆਪ ਉਸਦੇ ਨਾਲ ਭੇਟ ਦੇਕੇ ਮੇਲ ਕਰੋ, ਇਸ ਪਰ ਕਿਹਾ ਬੀ ਹੈ, ਯਥਾ:—

॥ਦੋਹਰਾ॥

ਬਲਵੰਤ ਰਿਪੁ ਦੇਖਕੇ ਸਰਬਸ ਦੇ ਕਰ ਮੀਤ।
ਰਾਖ ਪ੍ਰਾਨ ਤੂੰ ਆਪਨੇ ਜਾਂਤੇ ਸਭ ਕੁਛ ਜੀਤ।