ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

16

ਇਹ ਆਪ ਮਿਠਾਸ ਦੀ ਅਜੇਹੀ ਪਿਆਰੀ ਹੋਕੇ ਹੋਰਨਾਂ ਨੂੰ ਕੇਹੀਆਂ ੨ ਖੋਟੀਆਂ ਤੇ ਭੈੜੀਆਂ ਗੱਲਾਂ ਕਹਿੰਦੀ ਹੈ ਇਸ ਵਿੱਚ ਕਿਹਾ ਔਗੁਨ ਹੈ ਜੋ ਭਲਾ ਬੋਲਨ ਦਾ ਬਲ ਰੱਖ ਕੇ ਬੀ ਬੁਰਾ ਬੋਲਦੀ ਹੈ। ਜੀਭ ਦੇ ਕੇਹੜੇ ਗੁਨ ਅਤੇ ਕੇਹੜੇ ਔਗੁਨ ਦੱਸੀਏ? ਦੇਖੋ ਜੀਭ ਨੂੰ ਵੱਸ ਵਿੱਚ ਰੱਖਨ ਤੇ ਸੰਸਾਰ ਵੱਸ ਵਿੱਚ ਰਹਿ ਸਕਦਾ ਹੈ,ਪਰ ਜੀਭ ਬੇਵਸ ਹੋਨ ਤੇ ਸੁਸੀਲ ਅਤੇ ਸੁਧੀਰ ਮਿੱਤ੍ਰਾਂ ਵਿੱਚ ਫਿੱਕ ਪੈ ਜਾਂਦਾ ਹੈ। ਆਪਣਿਆਂ ਗੁਨਾਂ ਨਾਲ ਪ੍ਰਾਨਾਂ ਦੀ ਰੱਛਿਆ ਬੀ ਕਰਦੀ ਹੇ, ਪਰ ਆਪਨਿਆਂ ਔਗੁਣਾਂ ਨਾਲ ਪ੍ਰਾਨਾਂ ਦਾ ਅੰਤ ਭੀ ਕਰ ਦਿੰਦੀ ਹੈ। ਮਿੱਤ੍ਰਤਾ ਅਰ ਵੈਰ, ਉਸਤਤ ਅਤੇ ਨਿੰਦਿਆ ਵਿੱਚ ਸਬਲ ਹੈ, ਪ੍ਰੀਤਿ ਕਰਾਉਣ ਅਰ ਪ੍ਰੀਤਿ ਹਟਾਉਨ ਨੂੰ ਸਾਮਰਥ ਹੈ, ਨੀਹਾਂ ਬੰਨ੍ਹਨ ਅਤੇ ਨੀਹਾਂ ਪੁੱਟਣ ਲਈ ਸੁਚੇਤ ਹੈ। ਮਨ ਦਾ ਭੇਦ ਕਹਿਕੇ ਆਪਨਾ ਬੁਰਾ ਕਰ ਲੈਂਦੀ, ਈਸ੍ਵਰ ਦੇ ਗੁਨ ਗਾਕੇ ਆਨੰਦ ਨੂੰ ਪ੍ਰਾਪਤ ਭੀ ਹੁੰਦੀ ਹੈ। ਆਪਣੀ ਵਡਿਆਈ ਲਈ ਭਲਿਆਂ ਲੋਕਾਂ ਦੀ ਨਿੰਦਾ ਕਰਕੇ ਆਪਣੀ ਹੀ ਨਿੰਦਿਆ ਕਰ ਲੈਂਦੀ ਹੈ।

ਜੋ ਕੋਈ ਗੱਲ ਬਾਤ ਕਰਨ ਵਿੱਚ ਕਿਸੇ ਨੂੰ ਨਾ ਦੁਖਾਏ ਸੋਈ ਸਿੱਧ ਜਨ ਹੈ ਅਤੇ ਉਸਨੇ ਆਪਨੂੰ ਵੱਸ