ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

17

ਵਿੱਚ ਰੱਖਿਆ ਹੈ। ਘੋੜਿਆਂ ਦੇ ਮੂੰਹ ਲਗਾਮ ਦੇ ਕੇ ਜਿੱਥੇ ਲੋੜ ਹੁੰਦੀ ਹੈ ਉੱਥੇ ਤਿਨ੍ਹਾਂ ਦਾ ਸ੍ਵਾਮੀ ਲੈ ਜਾਂਦਾ ਹੈ। ਜਹਾਜ਼ ਕੇਡੇ ੨ ਹੁੰਦੇ ਹਨ ਤਾਂ ਬੀ ਇੱਕ ਨਿੱਕੀ ਜੇਹੀ ਪਤਵਾਰ ਨਾਲ ਉਨ੍ਹਾਂ ਨੂੰ ਜਿੱਧਰ ਚਾਹੇ ਤਿੱਧਰ ਭੁਆ ਲਓ,ਇਸਤਰ੍ਹਾਂ ਜੀਭ ਨਿੱਕੀ ਜੇਹੀ ਵਸਤੂ ਹੋਕੇ ਕੇਡੀਆਂ ਵਸਤਾਂ ਦਾ ਗਰਬ ਕਰਦੀ ਹੈ। ਇਕ ਚੰਗਿਆੜੀ ਵਡਿਆਂ ੨ ਬਣਾਂ ਅਤੇ ਜੰਗਲਾਂ ਨੂੰ ਫੂਕ ਸਿਟਦੀ ਹੈ, ਤਿਹਾਈ ਰੁਆਲ ਕੁ ਜੀਭ ਸਾਰੀ ਦੇਹ ਨੂੰ ਭਸਮ ਕਰਦੀ ਹੈ, ਹਰ ਪ੍ਰਕਾਰ ਦੇ ਜੀਵ, ਜੰਤੂ, ਪੰਖੀ, ਪਰਿੰਦੇ, ਡੰਗਰ, ਢੋਰ, ਸ਼ੇਰ, ਬਾਘ, ਜਲਚਰ ਥਲਚਰ, ਗਗਨਚਰ ਸਭ ਮਨੁੱਖ ਦੇ ਵੱਸ ਹੋਏ ਅਤੇ ਹੁੰਦੇ ਹਨ, ਪਰ ਇਹ ਜੀਭ ਕਿਸੇ ਦੇ ਵੱਸ ਵਿੱਚ ਨਹੀਂ ਹੋਈ, ਇਹ ਵਡੀ ਅਜਿੱਤ ਬਲਾ ਹੈ ਅਤੇ ਇਸਦਾ ਇਕ ੨ ਅਨੁ ਵਿਹੁ ਦਾ ਭਰਿਆ ਹੋਇਆ ਹੈ ਇਸੇ ਲਈ ਹਰ ਪੁਰਖ ਨੂੰ ਆਪਣੀ ਜੀਭ ਵੱਸ ਵਿੱਚ ਰੱਖਨੀ ਚਾਹੁੰਦੀ ਹੈ। ਕਿਸੇ ਨਾਲ ਠੱਠਾ ਮਖੌਲ ਨਾਂ ਕਰੇ, ਨਾ ਗਾਲੀ ਗਲੋਜ ਦੇਵੇ ਤੇ ਹਟਿਆ ਰਹੇ, ਜੀਭ ਦੇ ਰੋਕਣ ਤੇ ਮਾਨ ਬਹੁਤ ਵਧਦਾ ਹੈ॥