ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
279
ਅਜੇ ਮੈਨੂੰ ਸੂਇਜ਼ ਦਾ ਕੋਈ ਪਤਾ ਨਜ਼ਰੀ ਨਾ ਆਇਆ, ਪਰ ਕੁਝ ਚਿਰ ਪਿੱਛੋਂ ਇੱਕ ਅਕੱਲੀ ਵੱਡੀ ਮਾੜੀ ਨਜ਼ਰੀ ਪਈ ਤਾਂ ਮੈਂ ਉਸਦੀ ਸੇਧ ਉੱਤੇ ਤੁਰਿਆ ਤੇ ਕੁਝ ਚਿਰ ਨੂੰ ਉੱਥੇ ਜਾ ਪਹੁੰਚਿਆ। ਅਸਲ ਵਿੱਚ ਉਹ ਕਿਲਾ ਸਾ ਜੋ ਇਕ ਖੂਹ ਦੀ ਰਾਖੀ ਲਈ ਬਨਾਇਆ ਹੋਇਆ ਸਾਂ, ਜੇਹੜਾ ਉਸ ਦੇ ਅੰਦਰ ਲੱਗਾ ਹੋਇਆ ਸੀ। ਮੈਲੇ ਕੁਚੈਲੇ ਪਾਣੀ ਨਾਲ ਮੈਂ ਪਲ ਵਿੱਚ ਆਪਨੀ ਪਿਆਸ ਬੁਝਾਈ ਅਤੇ ਕੁਝ ਭੋਜਨ ਕੀਤਾ। ਮੇਰੇ ਮਿਜਮਾਨ ਅਜੇ ਹੱਕੇ ਬੱਕੇ ਹੀ ਸਾਨ ਜੋ ਮੈਂ ਅੱਗੇ ਨੂੰ ਤੁਰ ਪਿਆ, ਸੂਏਜ਼ ਅਜੇ ਤਿੰਨਾਂ ਘੰਟਿਆਂ ਦਾ ਰਾਹ ਸਾ, ਤੇ ਸੂਰਜ ਡੁੱਬਨ ਵਾਲਾ ਹੋਇਆ ਸਾ, ਹੁਨ ਮੈਨੂੰ ਏਹ ਫ਼ਿਕਰ ਲੱਗਾ ਜੋ ਸਿੱਧੇ ਰਾਹ ਪੁਰ ਮੈਨੂੰ ਚਲਾਵਨ ਵਾਲਾ ਕੋਈ ਹੋਰ ਅਗਵਾਨੀ ਮਿਲੇ ਸਾਰਿਆਂ ਤੱਤਾਂ ਵਿੱਚੋਂ ਜੇਹੜਾ ਚੰਚਲ ਅਤੇ ਅਸਥਿਰ ਤੱਤ ਹੈ ਓਹ ਮੈਨੂੰ ਅਗਵਾਨੀ, ਪਰਾਪਤ ਹੋਇਆ; ਪੌਨ ਡਾਹਡੀ ਤਿੱਖੀ ਵਗ ਰਹੀ ਸੀ, ਬੁੱਲੇ ਨਹੀਂ ਸਾਨ ਇੱਕੋ ਜੇਹੀ ਵਗਦੀ ਤੇ ਇੱਕੋ ਪਾਸਿਓਂ ਆਉਂਦੀ ਸੀ, ਜਿਸ ਤੋਂ ਮੈਨੂੰ ਪਰਤੀਤ ਹੋਇਆ ਜੋ ਏਹ