(੨੮੧)
ਵਾਰੀ ਝੱਟ ਨਾਲ ਦੂਜੀ ਤਰਫ਼ ਮੁੜ ਪਈ, ਉਸਦੇ ਹਜੋਕੇ ਤੋਂ ਬਚਾਉ ਕਰਨ ਲਈ ਮੈਂ ਸੁਭਾਵਕ ਹੀ ਖੱਬੇ ਹੱਥ ਨੂੰ ਝਟਕਾ ਦਿੱਤਾ ਜੀਕੁਰ ਮੇਰੇ ਹੱਥ ਵਾਗਾਂ ਫੜੀਆਂ ਹੋਈਆਂ ਸਨ, ਹਨੇਰੇ ਦੇ ਕਾਰਨ ਮੈਨੂੰ ਨ ਸੁਝਿਆ ਜੋ ਮੇਰੇ ਹੱਥ ਵਿੱਚ ਤਾਂ ਰੱਸੀ ਹੀ ਸੀ, ਬਸ ਫੇਰ ਕੀ ਮੇਰੇ ਹੱਥ ਦਾ ਜੋਰ ਨ ਫੱਬਿਆ ਕਿਉਂ ਜੋ ਜਿਸ ਪਾਸੇ ਵੱਲ ਝੁਕਿਆ ਹੋਇਆ ਸਾ, ਉਸੇ ਪਾਸੇ ਵੱਲ ਮੁਹਾਰ ਦੀ ਰੱਸੀ ਲਟਕ ਰਹੀ ਸੀ, ਮੈਂ ਸਿਰ ਦੇ ਭਾਰ ਬਾਜ਼ੀਆਂ ਖਾਂਦਾ ਘੜੱਮ ਕਰਕੇ ਜਿਮੀਂ ਉੱਪਰ ਡਿੱਗ ਪਿਆ। ਜਿਮੀਂ ਵੱਡੀ ਕਰੜੀ ਸੀ ਪਰ ਮੇਰੇ ਸਿਰ ਉੱਤੇ ਬਹੁਤ ਸਾਰੇ ਕੱਪੜੇ ਸੂਰਜ ਦੀ ਧੁੱਪ ਤੋਂ ਬਚਨ ਲਈ ਬੰਨ੍ਹੇ ਹੋਏ ਸਨ, ਏਹਨਾਂ ਪਿੱਛੇ ਮੇਰੀ ਜਿੰਦ ਬਚ ਰਹੀ। ਏਡੇ ਉੱਚਿਓਂ ਸਿਰ ਦੇ ਭਾਰ ਡਿੱਗਕੇ ਮੁੜ ਉੱਠਨ ਦਾ ਉੱਦਮ ਕਰਨਾ ਮੈਨੂੰ ਔਖਾ ਮਲੂਮ ਹੋਇਆ, ਪਰ ਥੋੜੇ ਹੀ ਚਿਰ ਵਿੱਚ ਮੈਨੂੰ ਪਰਤੀਤ ਹੋਇਆ ਜੋ ਮੈਨੂੰ ਜਰਾ ਵੀ ਸੱਟ ਨ ਸੀ ਲੱਗੀ । ਸਾਂਡਨੀ ਤਾਂ ਉੱਕੀ ਪੱਤਰਾ ਹੋ ਗਈ ਮੈਂ ਇਧਰ ਉਧਰ ਦੇਖਿਆ ਤਾਂ ਮੈਨੂੰ ਦੂਰ ਉਸ ਕਿਲੇ ਦਾ ਚਾਨਨ ਨਜਰੀ ਆਇਆ ਜੇਹੜਾ ਮੈਂ ਲੰਘ ਆਯਾ ਸਾ, ਤੇ ਮੈਂ ਉਸ ਵੱਲ ਪਿਛਾਂ ਮੁੜ ਪਿਆ ਪੌਨ ਅਜੇਹੀ ਤੇਜ਼ ਸੀ ਜੋ ਪਿਛਾਂ ਵੱਲ ਉਸ ਦੇ ਸਾਮ੍ਹਣੇ