(੨੮੨)
ਤੁਰਨਾ ਔਖਾ ਹੋਇਆ, ਪਰ ਛੇਕੜ ਨੂੰ ਮੈਂ ਕਿਲੇ ਜਾ ਪਹੁੰਚਿਆ। ਝਟ ਨਾਲ ਮੇਰੇ ਗਿਰਦ ਲੁੱਚਿਆਂ ਗੁੰਡਿਆਂ ਦਾ ਇਕ ਝੁੰਡ ਆ ਖਲੋਤਾ। ਏਹੋ ਜੇਹੇ ਵੇਲੇ ਜਦੋਂ ਡਿੱਗਨ ਤੇ ਸਾਂਡਨੀ ਖੋਹੀ ਜਾਨ ਕਰਕੇ ਮੈਂ ਝੰਵਿਆ ਹੋਇਆ ਸਾ, ਵੱਡਾ ਆਦਮੀ ਬਨ ਕੇ ਜਚਾਨਾ ਔਖਾ ਕੰਮ ਮਲੂਮ ਹੋਇਆ, ਪਰ ਹੋਰ ਕੀ ਕਰਨਾ ਸਾ, ਮੈਨੂੰ ਅਰਬੀ ਬੋਲੀ ਦਾ ਇਕ ਸ਼ਬਦ ਵੀ ਨ ਸਾ ਆਉਂਦਾ, ਪਰ ਜਿਕਰ ਹੋ ਸੱਕਿਆ ਮੈਂ ਉਨ੍ਹਾਂ ਨੂੰ ਸਮਝਾਇਆ ਜੋ ਕਿਵੇਂ ਉਹ ਲੋਕ ਮੈਨੂੰ ਸੂਏਜ਼ ਤੀਕਰ ਜਾਨ ਲਈ ਸਵਾਰੀ ਦਾ ਬੰਦੋਬਸਤ ਕਰ ਦੇਨ। ਉਹ ਮੰਨ ਗਏ ਤੇ ਇਕ ਖੋਤਾ ਲੈਕੇ ਮੇਰੇ ਲਈ ਕੱਸ ਲਿਆਏ ਤੇ ਆਪਨੇ ਵਿੱਚੋਂ ਇਕ ਪੁਰਸ਼ ਨੂੰ ਮੇਰੇ ਨਾਲ ਪੈਦਲ ਜਾਨ ਲਈ ਥਾਪਿਆ। ਸਾਂਡਨੀ ਜੇਹੜੀ ਥਲ ਵੱਲ ਨੱਠ ਗਈ ਸੀ ਮੇਰੇ ਆਵਨ ਥੋਂ ਦੂਜੇ ਦਿਨ ਸੂਏਜ਼ ਲੈ ਆਏ, ਪਰ ਮੇਰੀ ਖੁਰਜੀ ਤੇ ਪਿਸਤੌਲ ਜੇਹੜੇ ਕਾਠੀ ਨਾਲ ਲੱਗੇ ਹੋਏ ਸਨ ਗਵਾਚ ਗਏ, ਏਹ ਵਸਤਾਂ ਮੇਰੇ ਵਾਸਤੇ ਉਸ ਵੇਲੇ ਅਨਮੁਲ ਪਦਾਰਥ ਸਾਨ ਤੇ ਮੈਂ ਸ਼ਹਿਰ ਦੇ ਹਾਕਮ ਨੂੰ ਆਖਿਆ ਜੋ ਤੁਸੀ ਮੇਰੀਆਂ ਚੀਜਾਂ ਲੱਭਨ ਲਈ ਬਹੁਤ ਢੂੰਡ ਭਾਲ ਕਰਾਓ। ਉਸਨੇ ਜਿੰਨਾ ਕੁ ਆਪਨੇ ਪਾਸੋਂ ਹੋ ਸਕਿਆ