ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/294

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੪)

ਕਿ ਜੇ ਰੱਬ ਵੱਲੋਂ ਹੀ ਕੋਈ ਭਾਣਾ ਵਰਤ ਜਾਏ ਤਾਂ ਉਹਦਾ ਉਪਾਉ ਬੀ ਕਰ ਛੱਡਣਾ ਚਾਹੀਦਾ ਹੈ। ਓਹ ਕਹਿੰਦਾ ਹੁੰਦਾ ਸਾ ਮੈਂ ਦਰੋਗੇ ਕੋਲੋਂ ਕੁਝ ਪ੍ਰਾਪਤ ਕਰਨਾਂ ਹੈ, ਮੈਨੂੰ ਬਹਾਨੇ ਨਹੀਂ ਲੋੜੀਦੇ॥

ਡ੍ਯੂਰਾਂਟ ਨਾਮੇ ਦਰੋਗਾ ਬੜਾ ਕਠੋਰ ਚਿਤ ਸਾ ਗੁਲਾਮਾਂ ਕੋਲੋਂ ਬਿੱਤੋਂ ਬਾਹਰਾ ਕੰਮ ਲੈਣ ਲਈ ਉਨ੍ਹਾਂ ਪਰ ਜੁਲਮ ਕਰਣੋ ਨਾ ਉੱਕਦਾ। ਉਸਦੀ ਕਠੋਰਤਾਈ ਦੀਆਂ ਫ਼ਰਿਆਦਾਂ ਕਦੇ ਕਦੇ ਉਸੇ ਦੇ ਸਾਈਂ ਦੇ ਕੰਨੀਂ ਪੈਂਦੀਆਂ। ਭਾਵੇਂ ਜੈਫ਼ਰੀਜ ਦੇ ਮਨ ਵਿੱਚ ਦਯਾ ਦਾ ਉਬਾਲ ਆ ਜਾਂਦਾ, ਪਰ ਉਹ ਆਪਨੇ ਮਨ ਨੂੰ ਇਸ ਗੱਲ ਦਾ ਨਿਸਚਾ ਨ ਹੋਣ ਦੇਂਦਾ। ਓਹ ਝੱਟ ਪੱਟ ਆਪਣੇ ਮਿੱਤ੍ਰਾਂ ਨਾਲ ਮੌਜਾਂ ਮਾਨਣ ਦੌੜ ਜਾਂਦਾ ਅਤੇ ਸਾਰੇ ਦੁਖਦਾਈ ਵਿਚਾਰ ਸ਼ਰਾਬ ਵਿੱਚ ਡੋਬ ਦੇਂਦਾ॥

ਇਸ ਵਰ੍ਹੇ ਓਹਦੇ ਸਿਰ ਉੱਤੇ ਬਹੁਤ ਹੁਦਾਰ ਚੜ੍ਹਿਆ ਹੋਇਆ ਸੀ। ਇਸ ਕਰਕੇ ਆਪਣੀ ਫ਼ਸਲ ਦੀ ਉਹਨੂੰ ਅੱਗੇ ਨਾਲੋਂ ਵਧ ਕੇ ਚਿੰਤਾ ਸੀ, ਸ ਆਪਨੇ ਦਰੋਗੇ ਨੂੰ ਆਖਿਆ ਕਿ ਜਿੰਨੀ ਵਾਹ ਲੱਗੇ ਲਾ। ਉਹਦੇ ਚੱਕ ਵਿੱਚ ਜੋ ਮੰਦ ਭਾਗੀ ਗੁਲਾਮ ਸਨ, ਓਹ ਆਪਣਾ ਭੈੜਾ ਹਾਲ ਵੇਖ ਅਤੇ ਉੱਧਰ ਐਡਵਰ-