ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/295

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੫)

ਡਜ਼ ਸਾਹਿਬ ਦੇ ਇਲਾਕੇ ਦੇ ਹਬਸ਼ੀਆਂ ਨੂੰ ਸੁਖ ਭੋਗਦਿਆਂ ਵੇਖ ਹੋਰ ਆਪਣਿਆਂ ਕਰਮਾਂ ਨੂੰ ਰੋਂਦੇ। ਉਹ ਸਾਹਿਬ ਆਪਣੇ ਗੁਲਾਮਾਂ ਨਾਲ ਬੜੀ ਹੱਛੀ ਤਰ੍ਹਾਂ ਵਰਤਦਾ ਅਤੇ ਜਿੱਥੋਂ ਤੱਕ ਹੋ ਸੱਕਦਾ, ਉਨ੍ਹਾਂ ਪੁਰ ਦਯਾ ਕਰਦਾ। ਉਹਦੀ ਇਹ ਇੱਛਿਆ ਸੀ ਕਿ ਸੰਸਾਰ ਵਿੱਚ ਗੁਲਾਮੀ ਨਹੀਂ ਹੋਣੀ ਚਾਹੀਦੀ, ਪਰ ਸਿਆਨਿਆਂ ਦੀ ਮਤ ਨਾਲ ਇਹ ਬੀ ਉਸਨੂੰ ਨਿਸਚਾ ਹੋ ਗਿਆ ਸੀ ਕਿ ਹਬਸ਼ੀਆਂ ਨੂੰ ਤੁਰਤ ਛੁੱਟੀ ਦੇਨ ਨਾਲ ਬੀ ਉਨ੍ਹਾਂ ਦੀ ਬਿਪਤਾ ਘਟੇਗੀ ਨਹੀਂ, ਹੱਥੋਂ ਵਧੇਗੀ। ਸੋ ਉਸਦਾ ਦਯਾ ਭਾਵ ਬੁੱਧਿ ਦੀ ਸੀਮਾ ਨੂੰ ਟੱਪ ਨਹੀਂ ਗਿਆ ਸੀ ਉਸਨੇ ਗੁਲਾਮਾਂ ਦੀ ਦੁਰਦਸ਼ਾ ਹਟਾਉਣ ਲਈ ਆਪਣੀ ਸਮਝ ਵਿੱਚ ਉਹ ਉਪਾਓ ਕੀਤੇ ਜਿਸ ਥੋਂ ਕੰਮ ਰਾਸ ਹੋ ਜਾਵੇ ਅਤੇ ਤਰਥੱਲੀ ਨ ਪੈ ਜਾਏ॥

ਜਿਹਾਕੁ ਉਸਨੇ ਹਬਸ਼ੀਆਂ ਨੂੰ ਉੱਨਾਂ ਕੰਮ ਸਪੁਰਦ ਕੀਤਾ ਜਿੰਨਾਂ ਉਹ ਸੌਖੀ ਤਰ੍ਹਾਂ ਦਿਨ ਵਿੱਚ ਕਰ ਸੱਕਣ, ਅਤੇ ਜਦ ਉਨ੍ਹਾਂ ਦਾ ਕੰਮ ਮੁੱਕ ਜਾਂਦਾ ਤਾਂ ਉਨ੍ਹਾਂ ਨੂੰ ਆਪਨਾਂ ਸਮਾ ਕਿਸੇ ਲਾਹੇ ਦੇ ਕੰਮ ਵਿੱਚ ਯਾ ਆਪਣਾ ਜੀ ਲਾਉਣ ਲਈ ਬਿਤੀਤ ਕਰਣ ਦੀ ਖੁਲ੍ਹ ਹੁੰਦੀ। ਜੇ ਉਨ੍ਹਾਂ