ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨੂੰ ਆਪਣੇ ਮਾਲਕ ਦਾ ਕੰਮ ਵਧੀਕ ਕਰਣ ਦੀ ਚਾਹ ਹੁੰਦੀ ਤਾਂ ਉਨ੍ਹਾਂ ਨੂੰ ਵਾਧੂ ਕੰਮ ਦੀ ਵੱਖਰੀ ਤਲਬ ਮਿਲਦੀ॥
ਇਸ ਇਨਾਮ (ਕਿਉਂ ਜੋ ਇਹ ਇਨਾਮ ਹੀ ਸਮਝਿਆ ਜਾਂਦਾ ਸਾ) ਦਾ ਗੁਲਾਮਾਂ ਉੱਪਰ ਬੜਾ ਚੰਗਾ ਅਸਰ ਪਿਆ। ਸ਼ਰਮ ਦੇ ਮਾਰੇ ਮਨੁੱਖ ਨੂੰ ਜੋ ਗੱਲ ਅਨ ਹੋਣੀ ਜਾਪਦੀ ਹੈ ਚੰਗੀ ਆਸ ਨਾਲ ਜੀਉ ਦੇ ਜੀਉੜੇ ਕਰ ਲੈਂਦੇ ਹਨ। ਐਡਵਰਡਜ਼ ਸਾਹਿਬ ਜੋ ਤਲਬ ਦੇਣ ਦਾ ਬਚਨ ਕਰਦਾ ਓਹਨੂੰ ਧ੍ਯਾਨ ਨਾਲ ਵੇਲੇ ਸਿਰ ਦੁਆ ਦੇਂਦਾ॥
ਉਹਦਾ ਦਰੋਗਾ ਇਬਰਾਹੀਮ ਬਲੀ ਨਾਮੇ ਬੜਾ ਭਲਾ ਲੋਕ ਸੀ। ਓਹ ਬੜੇ ਕੋਮਲ ਅਰ ਥਿਰ ਸਭਾਉ ਵਾਲਾ ਆਦਮੀ ਸੀ। ਉਹ ਆਪਣੇ ਮਾਲਕ ਦਾ ਜੇਹਾ ਹਿਤਕਾਰੀ ਸਾ ਤੇਹਾ ਹੀ ਉਸਦੇ ਗੁਣਾਂ ਦਾ ਗਾਹਕ ਸੀ। ਇਸੇ ਕਰਕੇ ਉਸਨੇ ਹਬਸ਼ੀਆਂ ਕੋਲੋਂ ਹੱਦੋਂ ਬਾਹਰ ਕੰਮ ਲੈਣ ਦੀ ਥਾਂ ਉਨ੍ਹਾਂ ਪੁਰ ਦਯਾ ਕਰਣੀ ਮਨ ਵਿੱਚ ਠਾਨ ਲਈ ਸੀ। ਹਰ ਇੱਕ ਹਬਸ਼ੀ ਨੂੰ ਆਪਣੀ ਝੁੱਗੀ ਕੋਲ ਭੇਂ ਦਾ ਟੋਟਾ ਮਿਲਿਆ ਹੋਇਆ ਸਾਂ, ਜਿਸਨੂੰ ਉਸਦੀ ਅੰਨ ਭੂਮਿ ਆਖਦੇ ਸਨ,ਸਾਤੇ ਵਿੱਚ ਇੱਕ ਦਿਨ ਉਸਦੀ ਵਾਹੀ ਲਈ ਮਿਲਦਾ। ਜੈਮੇਕਾ ਵਿੱਚ ਦਸਤੂਰ