ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/297

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਰਮਾ:C(੨੮੭)

ਹੈ ਕਿ ਗੁਲਾਮਾਂ ਕੋਲ ਅੰਨ ਭੂਮਿ ਹੁੰਦੀ ਹੈ ਜਿੱਥੇ ਉਹ ਆਪਣੇ ਲਾਹੇ ਨੂੰ ਵਾਹੀ ਕਰਦੇ ਹਨ। ਪਰ ਬਹੁਤ ਵਾਰ ਇਹ ਹੁੰਦਾ ਹੈ ਕਿ ਜਦ ਕੋਈ ਹੱਛਾ ਹਬਸ਼ੀ ਆਪਣੀ ਜਿਮੀ ਦੇ ਛੋਟੇ ਜੇਹੇ ਟੋਟੇ ਨੂੰ ਹਿੰਮਤ ਕਰਕੇ ਰਾਸ ਕਰ ਲੈਂਦਾ ਹੈ, ਅਰ ਆਪਣੇ ਵਾਸਤੇ ਘਰ ਬਣਾ ਲੈਂਦਾ ਹੈ ਅਤੇ ਆਪਣੀ ਮਿਹਨਤ ਦਾ ਫਲ ਭੋਗਨ ਲੱਗਦਾ ਹੈ, ਤਾਂ ਉਸਦੇ ਸਾਂਈਂ ਦਾ ਹੁਦਾਰ ਲਾਹੁਣ ਲਈ ਜ਼ੈਲਦਾਰ ਉਸਦਾ ਮਾਲ ਮਤਾ ਖੋਹ ਲੈਂਦਾ ਹੈ। ਧਿੰਗੋਜੋਰੀ ਉਸ ਨੂੰ ਉਸਦੀ ਤੀਵੀਂ ਅਤੇ ਬਾਲਾਂ ਬੱਚਿਆਂ ਤੋਂ ਵਿਛੋੜ ਦੇਂਦਾ ਹੈ, ਓਸਨੂੰ ਘਸੀਟ ਕੇ ਬਜਾਰ ਵਿੱਚ ਲਿਲਾਮ ਕਰਣ ਲੈ ਜਾਂਦਾ ਹੈ। ਫੇਰ ਉਹਨੂੰ ਕੋਈ ਓਪਰਾ ਆਦਮੀ ਖਰੀਦ ਲੈਂਦਾ ਹੈ ਅਤੇ ਖਬਰੇ ਉਹ ਬਿਚਾਰਾ ਮੈਕਸੀਕੋ ਦੀਆਂ ਖਾਨਾਂ ਵਿੱਚ ਆਪਣੇ ਦਿਨ ਕੱਟਣ ਘੱਲਿਆ ਜਾਂਦਾ ਹੈ। ਚਾਨਣ ਥੋਂ ਸਦਾ ਲਈ ਅਨ ਵਿੰਜ ਰਹਿੰਦਾ ਹੈ। ਇਸ ਸਾਰੀ ਦੁਰਦਸ਼ਾ ਦਾ ਕਾਰਣ ਉਹਦਾ ਕੋਈ ਝੂਠਾ ਸੱਚਾ ਦੋਸ਼ ਯਾ ਬੇ ਸਮਝੀ ਨਹੀਂ ਹੁੰਦੀ। ਉਸਦੇ ਮਾਲਕ ਦੀ ਕਿਸਮਤ ਖੋੱਟੀ ਹੋਣ ਕਰਕੇ ਓਹ ਵਿਚਾਰਾ ਸਜ਼ਾ ਭੁਗਤਦਾ ਹੈ। ਜਿਹਾਕੁ ਕਹਿੰਦੇ ਹਨ "ਨਾਨੀ ਖਸਮ ਕਰੇ ਦੋਹਤਾ ਚੱਟੀ ਭਰੇ"॥