ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/301

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੧)

ਐਡਵਰਡਜ਼ ਬੋਲਿਆ-ਵਿਚਾਰਾ ਆਤਰ ਮਨੁੱਖ ਹੇ! ਕੀ ਇਹ ਝੁੱਗੀ ਜੋ ਉਹਨੇ ਬਣਾਈ ਹੈ ਅਤੇ ਇਹ ਕੇਲਿਆਂ ਦੇ ਬੂਟੇ ਜੋ ਉਸਨੇ ਲਾਏ ਹਨ ਉਸਨੂੰ ਛੱਡਣੇ ਪੈਣਗੇ?

ਹੁਣ ਕੇਸਰ ਪਹਿਲੇ ਪਹਿਲ ਸਿਰ ਚੁੱਕ ਕੇ ਥੋੜਾ ਚਿਰ ਐਡਵਰਡਜ਼ ਸਾਹਿਬ ਵਲ ਤੱਕਦਾ ਰਿਹਾ, ਅਤੇ ਹੀਣੇ ਹੋਣ ਦੀ ਥਾਂ ਦਿਲੇਰੀ ਨਾਲ ਅੱਗੇ ਵਧਕੇ ਬੇਨਤੀ ਕਰਨ ਲੱਗਾ-ਤੁਸੀਂ ਮੇਰੇ ਸਾਈਂ ਬਣ ਜਾਓ, ਤੁਸੀਂ ੳਸਦੇ ਸਾਈਂ ਬਣ ਜਾਓ, ਸਾਨੂੰ ਦੋਹਾਂ ਨੂੰ ਮੁੱਲ ਲੈ ਲਓ, ਪਿੱਛੋਂ ਨਹੀਂ ਪਛਤਾਓਗੇ, ਕੇਸਰ ਸਿਦਕ ਨਾਲ ਤੁਸਾਡੀ ਸੇਵਾ ਕਰੇਗਾ॥

ਇਹ ਗੱਲਾਂ ਸੁਣਕੇ, ਕਲੈਰਾ ਉੱਛਲ ਕੇ ਅੱਗੇ ਆਈ ਅਤੇ ਹੱਥ ਬੰਨ੍ਹ ਕੇ ਅਰਦਾਸ ਕਰਣ ਲੱਗੀ, ਕੇਸਰ ਸਿਦਕ ਨਾਲ ਤੁਹਾਡੀ ਸੇਵਾ ਕਰੇਗਾ॥

ਉਨ੍ਹਾਂ ਨੂੰ ਵਾਸਤੇ ਪਾਉਂਦੇ ਵੇਖ ਐਡਵਰਡਜ਼ ਸਾਹਿਬ ਨੂੰ ਤਰਸ ਆਇਆ। ਪਰ ਆਪਣੇ ਮਨ ਦਾ ਮਨੋਰਥ ਪ੍ਰਗਟ ਕਰਣ ਬਾਝੋਂ ਹੀ ਉਨ੍ਹਾਂ ਨੂੰ ਓਥੇ ਛੱਡ ਟੁਰ ਗਿਆ। ਉਹ ਉੱਸੇ ਵੇਲੇ ਜੈਫ਼ਰੀਜ਼ ਸਾਹਿਬ ਕੋਲ ਗਿਆ, ਜੋ ਢਾਸਨਾ ਲਾਕੇ ਪਲੰਘ ਉੱਤੇ ਲੱਤਾਂ