ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੯੨)
ਪਸਾਰ ਕੇ ਬੈਠਾ ਹੋਇਆ ਕਾਹਵਾ ਪਿਆ ਪੀਂਦਾ ਸਾ॥ ਜਿਸ ਵੇਲੇ ਐਡਵਰਡਜ਼ ਸਾਹਿਬ ਨੇ ਆਪਣੇ ਆਉਣ ਦਾ ਕਾਰਣ ਦੱਸਿਆ ਅਤੇ ਕੇਸਰ ਦੀ ਬਾਬਤ ਅਰਮਾਨ ਕੀਤਾ, ਉਸ ਵੇਲੇ ਜੈਫ਼ਰੀਜ਼ ਕੂਕ ਉੱਠਿਆ ਹਾਂ! ਭੈੜਾ ਬੇਨਸੀਬ ਹੈ, ਮੇਰੇ ਦਿਲ ਵਿੱਚ ਤਾਂ ਉਸ ਪੁਰ ਡਾੱਢਾ ਤਰਸ ਆਉਂਦਾ ਹੈ, ਪਰ ਮੈਂ ਕੀ ਕਰਾਂ? ਮੈਂ ਇਹ ਸਾਰਾ ਮਾਮਲਾ ਡ੍ਯੂਰਾਂਟ ਉੱਤੇ ਸੁੱਟਿਆ ਹੋਇਆ ਹੈ। ਉਹ ਕਹਿੰਦਾ ਹੈ ਕਿ ਜੈਲਦਾਰ ਨੇ ਉਹਨੂੰ ਫੜਿਆ ਹੋਇਆ ਹੈ ਅਤੇ ਐਉਂ ਉਹਦਾ ਘਰ ਪੂਰਾ ਹੋ ਜਾਵੇਗਾ। ਤੁਸੀਂ ਜਾਣਦੇ ਹੋ ਕਿ ਰੁਪਈਆ ਬੀ ਜਰੂਰ ਕਢਾਉਣਾ ਹੋਇਆ।ਇਸ ਤੇ ਛੁੱਟ ਇਹ ਬੀ ਸੋਚੋ ਕਿ ਜਿੰਨੇ ਗੁਲਾਮ ਅੱਜ ਤੱਕ ਲੈਹਣੇ ਬਾਬਤ ਵਿਕੇ ਹਨ, ਉਨ੍ਹਾਂ ਕੋਲੋਂ ਕੇਸਰ ਦਾ ਹਾਲ ਬਹੁਤ ਮੰਦਾ ਨਹੀਂ। ਤੁਸੀਂ ਤਾਂ ਐਉਂ ਗੱਲਾਂ ਕਰਦੇ ਹੋ ਜਾਣੀਦਾ ਏਹੋ ਜੇਹਾ ਮਾਮਲਾ ਅੱਗੇ ਕਦੇ ਹੋਇਆ ਹੀ ਨਹੀਂ। ਜੋਰਾਵਰੋ, ਦੱਸੋ ਤਾਂ ਜੈਮੇਕਾ ਵਿੱਚ ਰੋਜ ਇਹ ਹਾਲ ਨਹੀਂ ਹੁੰਦਾ?
ਐਡਵਰਡਜ਼ ਸਾਹਿਬ ਬੋਲਿਆ–ਇਹ ਹੋਰ ਬੀ ਭੈੜੀ ਚਾਲ ਹੈ॥