30
( ੩੦ ) ਪਰ ਚੜ੍ਹ ਅਤੇ ਸਾਨੂੰ ਜਹਾਜ਼ ਪੁਰ ਪਰਮੇਸ਼੍ਵਰ ਦੇ ਹਵਾਲੇ ਛੱਡ ਚਲੇ ਗਏ। ਉਸ ਵੇਲੇ ਅਸੀਂ ਏਹੋ ਦੇਖੀਏ ਕਿ ਜਹਾਜ਼ ਹੁਣੇ ਪਾਟ ਕੇ ਡੁੱਬਦਾ ਹੈ। ਇਸ ਹਾਲ ਨੂੰ ਵੇਖ, ਮੇਰੀ ਵਹੁਟੀ ਪੁੱਤ੍ਰਾਂ ਦਿਆਂ ਮੂੰਹਾਂ ਵੱਲ ਤੱਕ ੨ ਲਗੀ ਬਿਰਲਾਪ ਕਰਨ। ਇਸ ਨੂੰ ਰੋਂਦੀ ਨੂੰ ਵੇਖ ਮੁੰਡਿਆਂ ਨੇ ਬੀ ਚੀਕ ਚਿਹਾੜਾ ਪਾ ਦਿੱਤਾ ਜਿਸਤੇ ਮੈਨੂੰ ਵਧੇਰੇ ਦੁਖ ਹੋਇਆ। ਆਪਣੀ ਮੌਤ ਦਾ ਤਾਂ ਮੈਨੂੰ ਕੋਈ ਭਯ ਨਹੀਂ ਸਾ,ਪਰ ਮੁੰਡਿਆਂ ਦਾ ਰੋਣਾ ਮੈਥੋਂ ਵੇਖਿਆ ਨ ਗਇਆ । ਸੋਚਿਆ ਇਨ੍ਹਾਂ ਨੂੰ ਬਚਾਉਣ ਦਾ ਕੀ ਯਤਨ ਕਰੀਏ । ਜਹਾਜ਼ਾਂ ਵਿੱਚ ਅਜੇਹੇ ਵੇਲੇ ਲਈ ਵਧੀਕ ਥੰਮ ਯਾ ਮਸਤੂਲ ਪਏ ਰਹਿੰਦੇ ਹਨ, ਉਨ੍ਹਾਂ ਵਿੱਚੋਂ ਇੱਕ ਨੂੰ ਲੈ ਨਿੱਕੇ ਮੁੰਡੇ ਨੂੰ ਉਸ ਦੇ ਇੱਕ ਪਾਸੇ ਅਤੇ ਵਿਹਾਜਿਆਂ ਹੋਯਾਂ ਜੌੜਿਆਂ ਵਿੱਚੋਂ ਲਹੁਕੇ ਨੂੰ ਲੈ ਉਸੇ ਥੰਮ ਦੇ ਦੂਜੇ ਪਾਸੇ ਜੱਕੜ ਦਿੱਤਾ, ਆਪਣੀ ਤੀਵੀਂ ਨੂੰ ਕਿਹਾ ਕਿ ਦੂਜਿਆਂ ਬਾਲਾਂ ਨੂੰ ਦੂਜੇ ਥੰਮ ਨਾਲ ਬੰਨ ਦੇ ਇਸ ਪ੍ਚਾਰ ਉਸਨੇ ਦੋਹਾਂ ਵੱਡਿਆਂ ਮੁੰਡਿਆਂ ਨੂੰ ਲੈ ਅਵੇ ਮੈਂ ਨਿੱਕਿਆਂ ਨੂੰ ਸਾਂਭ ਵੱਖੋ ਵੱਖਰਿਆਂ ਥੰਮਾਂ ਨਾਲ ਅਸੀਂ ਬੱਝ ਗਏ। ਇਹ ਉਪਰਾਲਾਨ ਕਰਦੈਤਾਂਮੋਏਸੇ ਜਹਾਜ ਇੱਕ ਪਹਾੜੀ ਨਾਲ ਟੱਕਰਾ ਚਕਨਾਂਚੂਰ