31
( 39 ) ਗਇਆ, ਅਤੇ ਜਿਨ੍ਹਾਂ ਥੰਮਾਂ ਨਾਲ ਅਸੀਂ ਬੱਝੇ ਹੋਏ ਸੇ ਸੋ ਪਾਣੀ ਦੇ ਉੱਪਰ ਝੁੱਲ ਰਹੇ ਸਨ।ਅਸੀਂ ਤੀਵੀਂ ਔਂਦ ਇੱਕ ਦੂਜੇ ਵੱਲ ਪਏ ਤੱਕੀਏ,ਪਰ ਕੁਝ ਕਰ ਨ ਸੱਕੀਏ ਐਨੇ ਵਿੱਚ ਮੇਰੇ ਵੇਂਹਦੇ ਹੀ ਕੁਰਗ ਵਾਲਿਆਂ ਦੀ ਇੱਕ ਬੇੜੀ ਉੱਥੇ ਆਈ, ਮਲਾਹਾਂ ਨੇ ਮਾਓਂ ਬੱਚਿਆਂ ਨੂੰ ਖੋਲ੍ਹ ਬੇੜੀ ਪੂਰ ਚੜ੍ਹਾ ਆਪਣੀ ਰਾਹ ਲਈ।ਉਨ੍ਹਾਂ ਵੱਲੋਂ ਨਿਚਿੰਤ ਹੋ ਮੈਂ ਨਿੱਕਿਆਂ ਦੇ ਬਚਾਓ ਦਾ ਯਤਨ ਸੋਚਣ ਲੱਗਾ। ਐਨੇਂ ਵਿੱਚ ਇੱਕ ਜਹਾਜ਼ ਆਇਆ ਮਲਾਹਾਂ ਨੇ ਸਾਨੂੰ ਗਲ ਨਾਲ ਲਾਇਆ ਅਤੇ ਸੁਖ ਆਨੰਦ ਨਾਲ ਰੂਮ ਦੇ ਘਾਟ ਪੁਰ ਆ ਪੁਚਾਇਆ। ਉਸ ਦਿਨ ਤੇ ਲੈ ਅੱਜ ਤੱਕ ਤੀਵੀਂ ਅਤੇ ਮੁੰਡਿਆਂ ਦਾ ਕੋਈ ਥਹੁ ਪਤਾ ਨਹੀਂ ਪਾਇਆ॥ ਮੇਰਾ ਛੋਟਾ ਪੁੱਤ੍ਰ, ਜੋ ਉਹੀਓ ਮਨੂੰ ਈਦ ਦਾ ਚੰਦਸ ਜਾਂ ਅਠਾਰਾਂ ਵਰ੍ਹਿਆਂਦਾ ਹੋਇਆ ਉਸਨੂੰ ਆਉਂ ਅਤੇ ਭਿਰਾ-ਓ ਦੇ ਢੂੰਢਣ ਦੀ ਚੌਂਪ ਲੱਗ ਪਈ। ਮੈਨੂੰ ਇਹੀਓ ਕਹੇ ਕਿ ਮੈਨੂੰ ਮਾਤਾ ਦੇ ਢੂੰਢਣ ਦੀ ਆਯਾ ਦੇਓ, ਚਾਕਰ ਨੂੰ ਨਾਲ ਲੈ ਮੈਂ ਮਾਓਂ ਅਤੇ ਭਿਰਾਓ ਨੂੰ ਢੂੰਢਣ ਲਈ ਜਾਵਾਂ,ਮੇਰਾ ਮਨ ਤਾਂ ਉਸ ਨੂੰ ਵਿਛੋੜਨ ਪੁਰ ਰਾਜ਼ੀ ਨਾ ਸਾ,ਵਿਛੋੜਿਆਂ ਜੀਉ ਸਦਾ ਸਾ ਪਰ ਉਸ ਦੇ ਬਾਰ ਬਾਰ