ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

35


ਆਜ਼ਮ ਅਤੇ ਕਾਸਮ ਨੂੰ ਇਸ ਕਾਜ਼ੀ ਦੇ ਚਾਚ ਉਸਮਾਨ ਕੋਲ ਵੇਚ ਗਏ। ਉਹ ਉਨ੍ਹਾਂ ਨੂੰ ਸ਼ਾਮ ਨਗਰ ਵਿਖੇਲੈਆਇਆ,ਆਜ਼ਿਮ ਕਾਜ਼ੀਦੇ ਅਤਿ ਮਨ ਭਾਇਆ ਅਤੇ ਜਾਂ ਇਹ ਸਿਆਣਾ ਹੋਇਆ,ਕਾ ਜ਼ੀਨੇ ਉਸਨੂੰ ਸ਼ਾਹ ਦਾ ਸੈਨਾਪਤਿ ਬਣਾਇਆ, ਕਿ ਜਿੱਥੇ ਉਸਨੇ ਆਪਣੀ ਭੁਜਾ ਦਾ ਬਲ ਦਿਖਲਾ ਲੜਾਈਆਂ ਮਾਰ, ਆਪਣੇ ਮਾਲਿਕ ਦੀ ਜਾਨ ਬਚਾਈ। ਉਸਨੇ ਅਤਿ ਪ੍ਰਸੰਨ ਹੋ ਉਸਦੀਟਹਿਲ ਦਾ ਫਲ ਇਹ ਦਿੱਤਾ ਕਿ ਸ਼ਾਮ ਨਗਰ ਵਿਖੇ ਨੂਰਭਰੀ ਨਾਮੇ ਇੱਕ ਅਤਿ ਧਨਪਾਤ੍ ਇਸਤ੍ਰੀ ਨਾਲ ਉਸਦਾ ਨਿਕਾਹ ਕਰਾ ਦਿੱਤਾ ਕਿ ਜਿਸ ਨਾਲ ਉਹ ਹੁਣ ਤੱਕ ਵੱਸਦਾ ਹੈ ਅਤੇ ਉਸਦਾ ਚਾਕਰ ਕਾਸਮ ਬੀ ਉਸਦੇ ਨਾਲ ਹੀ ਹੈ॥

ਜਾਂ ਰੂੰਮੀ ਆਜ਼ਿਮ ਆਪਣੇ ਮਿਤ੍ਰ ਤੇ, ਕਿ ਜਿਸ ਨੇ ਕਿਹਾ ਸਾ ਕਿ ਤੂੰ ਆਪ ਨੂੰ ਵਾਰਨਾ ਵਾਸੀ ਧੁਮਾਈਂ, ਅੱਡ ਹੋਇਆ,ਤਾਂ ਆਪਨੇ ਨੌਕਰ ਕਾਸਮ ਨੂੰ ਕੁਝ ਰੁਪਏ ਦੇਕੇ ਉਸਨੇ ਕਿਹਾ ਕਿ ਤੂੰ ਸਰਾਂ ਨੂੰ ਚੱਲ ਤੇ ਮੈਂ ਨਗਰ ਵੇਖ ਕੇ ਆਉਂਦਾ ਹਾਂ। ਐਨਾਂ ਕੇਹ ਉਹ ਨਗਰ ਵਿਖੇ ਫਿਰਨ ਟੁਰਨ ਚਲਿਆ ਗਿਆ॥