ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

36

( ੩੬ ) ਕਾਸਿਮ ਵੱਡਾ ਹਸੂਲੜਾ ਸਾ ਜਾਂ ਆਜ਼ਿਮ ਉਦਾਸ ਅਤੇ ਸੋਚਵਾਨ ਹੁੰਦਾ ਤਾਂ ਕਾਸਿਮ ਮੂੰਹ ਬਣਾ ਅਤੇ ਨਕਲਾਂ ਕੱਢ ਹਾਸੀ ਮੌਜੂ ਕਰ ਉਸ ਦੀ ਸਾਰੀ ਉਦਾਸੀ ਅਰ ਸੋਚ ਨੂੰ ਦੂਰ ਕਰਦਾ। ਉਸਦੇ ਹਾਸੇ ਮਖੌਲ ਸਵਾਮੀ ਅਤੇ ਸੇਵਕ ਦੀ ਮਰਯਾਦਾ ਦੀ ਸੀਮਾਂ ਨੂੰ ਟੱਪ ਗਏ ਸਨ॥ ਜਾਂ ਰੂਮੀ ਆਜ਼ਮ ਨੇ ਕਾਸਮ ਨੂੰ ਉੱਧਰ ਤੋਰਿਆ ਤਾਂ ਆਪ ਖੜਾ ਹੋ ਆਪਣੇ ਭਰਾਓਅਤੇ ਮਾਓਂ ਦੀ ਭਾਲ ਲਈ ਸੋਚਣ ਲੱਗਿਆ ਕਿ ਇੱਥੇ ਤਾਂ ਮੈਨੂੰ ਤਿਨ੍ਹਾਂ ਦੇ ਕਾਈ ਪਤਾ ਨਹੀਂ ਲਗਦਾ,ਵਡੀ ਹਾਇ ਭਰਕੇ ਬੋਲਿਅ ਕਿ ਇਸ ਵੱਡੇ ਨਗਰ ਵਿਖੇ ਮੈਂ ਮਹਾਸਾਗਰ ਅਤੇ ਜਲਬੂੰਦ ਦੀ ਯਾਈਂ ਹਾਂ ਜੋ ਆਪਣੇ ਸ਼ਾਨ ਦੀ ਬੂੰਦ ਨੂੰ ਲਭਦੀ ੨ ਆਪ ਬੀ ਸਮੁੰਦਰ ਵਿੱਚ ਲਯ ਹੋ ਜਾਂਦੀ ਹੈ ਸੋ ਮੈਂ ਨਿਰਭਾਗ ਆਪਣੇ ਭਿਰਾਓ ਅਰ ਆਪਣੀ ਮਾਓ ਨੂੰ ਢੂੰਡਦਾ ੨ ਆਪ ਨੂੰ ਬੀ ਗੁਆਉਂਦਾ ਹਾਂ॥ ਜਾਂ ਓਹ ਖਲੋਤਾ ਇਸ ਪ੍ਰਕਾਰ ਅਕਾਰਥ ਆਪਣੇ ਮਨ ਦੀਆਂ ਬੋਲ ਰਿਹਾ ਸਾ, ਕੀ ਵੇਖਦਾ ਹੈ ਕਿ ਅੱਗੋਂ ਕਾਸਿਮ,ਜਿਸਨੂੰ ਓਨੇ ਆਪਣਾ ਕਾਸਿਮਜਾਤਾਂ, ਚਲਿਅ